ਜਲੰਧਰ ਤੋਂ ਵੱਡੀ ਖ਼ਬਰ: ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਹੋਏ ਵੱਡੇ ਖ਼ੁਲਾਸੇ
Saturday, Jan 28, 2023 - 07:02 PM (IST)
ਜਲੰਧਰ (ਖੁਰਾਣਾ, ਸੁਰਿੰਦਰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਅੱਜ ਦੁਪਹਿਰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਅੱਜ ਦੁਪਹਿਰ ਨੂੰ ਜ਼ਹਿਰੀਲੀ ਚੀਜ਼ ਨਿਗਲਣ ਪਿੱਛੋਂ ਉਨ੍ਹਾਂ ਨੂੰ ਮੌਕੇ 'ਤੇ ਸੈਕਰਟ ਹਾਰਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਨ੍ਹਾਂ 2 ਸਫ਼ਿਆਂ ਦਾ ਖ਼ੁਦਕੁਸ਼ੀ ਨੋਟ ਲਿਖਿਆ, ਜਿਸ ’ਚ ਉਨ੍ਹਾਂ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ’ਤੇ ਦੋਸ਼ ਲਾਏ ਕਿ ਇਨ੍ਹਾਂ ਲੋਕਾਂ ਕਾਰਨ ਮੈਂ ਆਪਣੀ ਜੀਵਨਲੀਲਾ ਸਮਾਪਤ ਕਰ ਰਿਹਾ ਹਾਂ। ਪੁਲਸ ਵੱਲੋਂ ਮੌਕੇ 'ਤੇ ਸੁਸ਼ੀਲ ਕਾਲੀਆ ਵੱਲੋਂ ਲਿਖਿਆ ਗਿਆ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਕੇ. ਡੀ. ਭੰਡਾਰੀ ਸਣੇ ਕਈਆਂ ਦੇ ਸਾਹਮਣੇ ਆ ਰਹੇ ਹਨ। ਕੇ. ਡੀ. ਭੰਡਾਰੀ 'ਤੇ ਕਾਲੀਆ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਵਿੱਕੀ ਕਾਲੀਆ ਨੇ ਖ਼ੁਦਕੁਸ਼ੀ ਨੋਟ ’ਚ ਲਿਖਿਆ ਕਿ ਉਨ੍ਹਾਂ ਨੂੰ ਟਾਰਚਰ ਕੀਤਾ ਜਾ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਹ ਇਹ ਕਦਮ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਨਸ਼ੀਲਾ ਪਦਾਰਥ ਖੁਆ ਕੇ ਗੁਆਂਢਣ ਨਾਲ ਮਿਟਾਈ ਹਵਸ, ਮਗਰੋਂ ਅਸ਼ਲੀਲ ਤਸਵੀਰਾਂ ਖਿੱਚ ਕੀਤਾ ਵੱਡਾ ਕਾਰਾ
60 ਲੱਖ ਦੀ ਗ੍ਰਾਂਟ ’ਚੋਂ 10 ਲੱਖ ਰੁਪਏ ਗਬਨ ਦੇ ਮਾਮਲੇ ’ਚ ਹੋਈ ਸੀ ਸ਼ਿਕਾਇਤ
ਕੌਂਸਲਰ ਸੁਸ਼ੀਲ ਕਾਲੀਆ ਅਤੇ ਉਨ੍ਹਾਂ ਦੇ ਬੇਟੇ ਅੰਸ਼ੁਮਨ ਕਾਲੀਆ ’ਤੇ 60 ਲੱਖ ਦੀ ਗ੍ਰਾਂਟ ’ਚੋਂ 10 ਲੱਖ ਰੁਪਏ ਦੀ ਗਲਤ ਵਰਤੋਂ ਕਰਨ ਦੇ ਮਾਮਲੇ ’ਚ ਸ਼ਿਕਾਇਤ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕੀਤੀ ਸੀ। ਸੁਸ਼ੀਲ ਕਾਲੀਆ ਨੂੰ ਤਾਂ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਉਨ੍ਹਾਂ ਦੇ ਬੇਟੇ ਅੰਸ਼ੁਮਨ ਕਾਲੀਆ ਦੀ ਜ਼ਮਾਨਤ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਸੁਸ਼ੀਲ ਕਾਲੀਆ ਪ੍ਰੇਸ਼ਾਨ ਰਹਿਣ ਲੱਗ ਗਏ ਸਨ ਪਰ ਪਤਾ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕ ਲੈਣਗੇ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਵੀ ਦੋਸ਼ ਲਾਏ ਹਨ ਕਿ ਉਨ੍ਹਾਂ ਦੇ ਬੇਟੇ ਸੁਸ਼ੀਲ ਕਾਲੀਆ ਨੇ ਜਿਨ੍ਹਾਂ ਨੂੰ ਪੈਸੇ ਦਿੱਤੇ, ਉਨ੍ਹਾਂ ਨੇ ਹੀ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ, ਜਿਸ ਕਾਰਨ ਉਨ੍ਹਾਂ ਦੇ ਬੇਟੇ ਨੇ ਇਹ ਕਦਮ ਚੁੱਕਿਆ।
ਡੇਢ ਸਫ਼ੇ ਦੇ ਖ਼ੁਦਕੁਸ਼ੀ ਨੋਟ ’ਚ ਕੌਂਸਲਰ ਸੁਸ਼ੀਲ ਕਾਲੀਆ ਨੇ ਲਿਖੇ 14 ਲੋਕਾਂ ਦੇ ਨਾਂ, 7 ’ਤੇ ਲਾਏ ਤੰਗ ਕਰਨ ਦੇ ਦੋਸ਼
ਕੌਂਸਲਰ ਸੁਸ਼ੀਲ ਕਾਲੀਆ ਨੇ ਮਰਨ ਤੋਂ ਪਹਿਲਾਂ ਡੇਢ ਸਫ਼ੇ ਦਾ ਖ਼ਦਕੁਸ਼ੀ ਨੋਟ ਲਿਖਿਆ, ਜਿਸ ’ਚ ਉਨ੍ਹਾਂ 14 ਲੋਕਾਂ ਦੇ ਨਾਂ ਲਿਖੇ ਅਤੇ 7 ਸਿਆਸੀ ਲੋਕਾਂ ’ਤੇ ਤੰਗ ਕਰਨ ਦੇ ਦੋਸ਼ ਲਾਏ ਤੇ ਇਨ੍ਹਾਂ ਕਾਰਨ ਹੀ ਉਹ ਆਪਣੀ ਜੀਵਨਲੀਲਾ ਖਤਮ ਕਰਨ ਜਾ ਰਹੇ ਹਨ। ਸੁਸ਼ੀਲ ਕਾਲੀਆ ਨੇ ਡੇਢ ਸਫ਼ੇ ਦੇ ਖ਼ੁਦਕੁਸ਼ੀ ਨੋਟ ਵਿਚ ਦੋਸ਼ ਲਾਉਂਦਿਆਂ ਲਿਖਿਆ ਕਿ ਇਨ੍ਹਾਂ ਲੋਕਾਂ ਨੇ ਮਿਲ ਕੇ ਮੇਰਾ ਕਤਲ ਕੀਤਾ ਹੈ ਤੇ ਕਾਫੀ ਟਾਰਚਰ ਵੀ ਕੀਤਾ। ਇਸ ਦੇ ਨਾਲ ਹੀ ਲਿਖਿਆ ਹੈ ਕਿ ਕਿਹਡ਼ੇ ਲੋਕਾਂ ਨੂੰ ਪੈਸੇ ਦਿੱਤੇ ਹਨ ਅਤੇ ਕਿਨ੍ਹਾਂ ਤੋਂ ਪੈਸੇ ਲੈਣੇ ਹਨ। ਖ਼ੁਦਕੁਸ਼ੀ ਨੋਟ ਦੇ ਆਖਿਰ ’ਚ ਪੁਲਸ ਕਮਿਸ਼ਨਰ ਤੋਂ ਤੁਰੰਤ ਇਨ੍ਹਾਂ ਲੋਕਾਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਥਾਣਾ ਨੰਬਰ 1 ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਕਿਹਾ ਕਿ ਅਜੇ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰਕ ਮੈਂਬਰਾਂ ਨੇ ਵੀ ਬਿਆਨ ਦਰਜ ਨਹੀਂ ਕਰਵਾਏ।
ਫੈਕਟਰੀ ’ਚ ਨਿਗਲੀ ਜ਼ਹਿਰੀਲੀ ਚੀਜ਼, ਤੁਰੰਤ ਹਸਪਤਾਲ ਲੈ ਕੇ ਗਏ ਭਰਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਸ਼ੀਲ ਕਾਲੀਆ ਸਵੇਰੇ ਘਰੋਂ ਫੈਕਟਰੀ ’ਚ ਗਏ ਸਨ ਤਾਂ ਦੁਪਹਿਰ ਦੇ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਬੇਟੇ ਨੇ ਕੁਝ ਖਾ ਲਿਆ ਹੈ। ਨੇੜੇ ਹੀ ਉਨ੍ਹਾਂ ਦੇ ਭਰਾ ਦੀ ਫੈਕਟਰੀ ਵੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਸੁਸ਼ੀਲ ਕਾਲੀਆ ਨੂੰ ਮਕਸੂਦਾਂ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ।
ਇਨ੍ਹਾਂ 7 ਲੋਕਾਂ ’ਤੇ ਖ਼ੁਦਕੁਸ਼ੀ ਨੋਟ ’ਚ ਲਾਏ ਗਏ ਦੋਸ਼
ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਰਾਜ ਕੁਮਾਰ ਸ਼ਰਮਾ, ਅੰਜੂ ਸ਼ਰਮਾ, ਆਕਾਸ਼ ਸ਼ਰਮਾ, ਵਿਨੋਦ ਸ਼ਰਮਾ, ਰਾਕੇਸ਼ ਮਲਹੋਤਰਾ ਗੁੱਡੂ ਅਤੇ ਜਯ ਮਹਿੰਦਰੂ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।