ਸਾਬਕਾ ਕੌਂਸਲਰ ਸਮੇਤ ਅੌਰਤਾਂ ਨੇ ਕੀਤਾ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ

Friday, Jul 20, 2018 - 12:23 AM (IST)

ਸਾਬਕਾ ਕੌਂਸਲਰ ਸਮੇਤ ਅੌਰਤਾਂ ਨੇ ਕੀਤਾ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ

 ਬਟਾਲਾ,   (ਬੇਰੀ)-  ਅੱਜ ਗਾਂਧੀ ਕੈਂਪ ਵਿਖੇ ਵਾਰਡ ਨੰ. 7 ਦੀਆਂ ਅੌਰਤਾਂ ਨੇ ਸਾਬਕਾ ਮਹਿਲਾ ਕੌਂਸਲਰ ਦੀ ਅਗਵਾਈ ਹੇਠ ਪ੍ਰਸ਼ਾਸਨ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ®ਇਸ ਮੌਕੇ ਸਾਬਕਾ  ਕੌਂਸਲਰ ਅੱਛਰੋ ਦੇਵੀ, ਪਿੰਦਰ ਕੁਮਾਰੀ, ਅਮਨਦੀਪ, ਨਾਨਕੀ, ਰੇਖਾ, ਬਿਮਲਾ, ਕਮਲੇਸ਼, ਰਮਨ, ਸੁਦੇਸ਼, ਸੀਤਾ, ਪ੍ਰੀਤੋ, ਸ਼ੀਲੋ, ਜਸਵੰਤ ਆਦਿ ਵਾਰਡ ਨੰ. 7 ਦੀਆਂ ਅੌਰਤਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੀਆਂ ਗਲੀਆਂ ਤੇ ਨਾਲੀਆਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ, ਜਿਸ ਨਾਲ  ਨਾਲੀਆਂ ਵਿਚ ਗੰਦਗੀ ਭਰੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੁਹੱਲੇ ਦੀਆਂ ਨਾਲੀਆਂ ਵਿਚੋਂ ਬਹੁਤ ਬਦਬੂ  ਅਾਉਂਦੀ ਹੈ, ਜਿਸ ਨਾਲ ਮੁਹੱਲਾ ਵਾਸੀਆਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਲੈ ਕੇ ਮੁਹੱਲਾ ਵਾਸੀਆਂ ਵਿਚ ਭਾਰੀ ਰੋਸ ਦੀ ਲਹਿਰ ਹੈ। ਉਨ੍ਹਾਂ ਮੰਗ ਕੀਤੀ ਕਿ  ਗਲੀਆਂ ਦੀ ਅਾਂ ਨਾਲੀਆਂ ਦੀ ਸਾਫ-ਸਫਾਈ ਕਰਵਾਈ ਜਾਵੇ। 
 


Related News