ਅਨੋਖਾ ਪ੍ਰਦਰਸ਼ਨ: ਸਾਬਕਾ ਕੌਂਸਲਰ ਨੇ ਕ੍ਰੇਨ ’ਤੇ ਚੜ੍ਹ ਕੇ ਦੂਰਬੀਨ ਨਾਲ ਲੱਭੇ, ‘ਅੱਛੇ ਦਿਨ’

Friday, Oct 08, 2021 - 11:03 AM (IST)

ਅਨੋਖਾ ਪ੍ਰਦਰਸ਼ਨ: ਸਾਬਕਾ ਕੌਂਸਲਰ ਨੇ ਕ੍ਰੇਨ ’ਤੇ ਚੜ੍ਹ ਕੇ ਦੂਰਬੀਨ ਨਾਲ ਲੱਭੇ, ‘ਅੱਛੇ ਦਿਨ’

ਬਠਿੰਡਾ (ਸੁਖਵਿੰਦਰ): ਲਾਈਨਪਾਰ ਇਲਾਕੇ ਦੀ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਵਿਜੇ ਕੁਮਾਰ ਨੇ ਕ੍ਰੇਨ ’ਤੇ ਚੜ੍ਹਕੇ ਦੂਰਬੀਨ ਦੀ ਮਦਦ ਨਾਲ ‘ਅੱਛੇ ਦਿਨ’ ਲੱਭੇ ਅਤੇ ਕੇਂਦਰ ਦੀ ਮੋਦੀ ਸਰਕਾਰ ’ਤੇ ਹਮਲਾ ਕੀਤਾ।ਵਿਜੇ ਕੁਮਾਰ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ’ਤੇ ਫੇਲ ਸਾਬਿਤ ਹੋ ਰਹੀ ਹੈ।

ਇਹ ਵੀ ਪੜ੍ਹੋ :  ਬਠਿੰਡਾ ਦੇ ਹਸਪਤਾਲ ’ਚੋਂ 2 ਦਿਨ ਦਾ ਨਵ-ਜੰਮਿਆ ਬੱਚਾ ਚੋਰੀ, ਜਾਣੋ ਪੂਰਾ ਮਾਮਲਾ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅੱਛੇ ਦਿਨ ਦਾ ਲਾਲਚ ਦਿੱਤਾ ਪਰ ਅੱਜ ਵਰਗੇ ਬੁਰੇ ਦਿਨ ਕਦੇ ਦੇਸ਼ ਦੇ ਲੋਕਾਂ ਨੇ ਨਹੀਂ ਦੇਖੇ ਸਨ। ਇਸ ਤਰ੍ਹਾਂ ਸੂਬੇ ਦੀ ਕਾਂਗਰਸ ਸਰਕਾਰ ਅੰਦਰ ਕਲੇਸ਼ ਨਾਲ ਜੂਝ ਰਹੀ ਹੈ ਅਤੇ ਪੰਜਾਬ ਦੇ ਲੋਕ ਵੀ ਮਹਿੰਗਾਈ ਅਤੇ ਹੋਰ ਸਮੱਸਿਆਵਾਂ ਵਿਚ ਫਸੇ ਹੋਏ ਹਨ, ਜਿਨ੍ਹਾਂ ਨੂੰ ਰਾਹਤ ਦੇਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਹਿੰਗਾਈ ਅਤੇ ਹੋਰ ਸਮੱਸਿਆਵਾਂ ’ਤੇ ਕਾਬੂ ਪਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

ਇਹ ਵੀ ਪੜ੍ਹੋ : 13 ਸਾਲਾ ਧੀ ਨਾਲ ਜੇ.ਈ. ਕਰਦਾ ਸੀ ਅਸ਼ਲੀਲ ਹਰਕਤਾਂ, ਸ਼ਰਮਿੰਦਗੀ 'ਚ ਪਿਓ ਨੇ ਲਿਆ ਫਾਹਾ


author

Shyna

Content Editor

Related News