ਵਿਜੀਲੈਂਸ ਸਾਹਮਣੇ ਚੌਥੀ ਵਾਰ ਪੇਸ਼ ਹੋਏ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ, 6 ਘੰਟਿਆਂ ਤਕ ਚੱਲੀ ਪੁੱਛਗਿੱਛ
Wednesday, Apr 19, 2023 - 09:55 PM (IST)
ਲੁਧਿਆਣਾ (ਰਾਜ) : ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਬੁੱਧਵਾਰ ਚੌਥੀ ਵਾਰ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ, ਜਿੱਥੇ ਉਨ੍ਹਾਂ ਨਾਲ 6 ਘੰਟਿਆਂ ਤਕ ਪੁੱਛਗਿੱਛ ਚੱਲੀ। ਜਾਣਕਾਰੀ ਮੁਤਾਬਕ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੁਪਹਿਰ ਕਰੀਬ 1 ਵਜੇ ਵਿਜੀਲੈਂਸ ਆਫਿਸ ਪੁੱਜੇ ਸਨ, ਜਿੱਥੇ ਪੁੱਛਗਿੱਛ ਦੌਰਾਨ ਵਿਭਾਗ ਨੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ, ਜੋ ਉਹ ਪਿਛਲੀ ਵਾਰ ਲੈ ਕੇ ਨਹੀਂ ਆਏ ਸਨ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ ਤੇ ਉਸ ਦਾ ਸਾਥੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਹਾਲਾਂਕਿ ਇਸ ਦੌਰਾਨ ਫਿਰ ਵੈਦ ਪੂਰੇ ਦਸਤਾਵੇਜ਼ ਨਹੀਂ ਲੈ ਕੇ ਆਏ ਸਨ। 6 ਘੰਟੇ ਲਗਾਤਾਰ ਪੁੱਛਗਿੱਛ ਤੋਂ ਬਾਅਦ ਸ਼ਾਮ ਕਰੀਬ 7 ਵਜੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਐੱਸ. ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਹ ਪੂਰੇ ਦਸਤਾਵੇਜ਼ ਲੈ ਕੇ ਨਹੀਂ ਆਏ ਸਨ। ਹੁਣ ਉਨ੍ਹਾਂ ਨੂੰ ਮੁੜ 26 ਅਪ੍ਰੈਲ ਨੂੰ ਬੁਲਾਇਆ ਗਿਆ ਹੈ।