ਅਹਿਮ ਖ਼ਬਰ : ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੁੱਤਰ ਦੀ ਕੋਠੀ ਖ਼ਾਲੀ ਕਰਾਉਣ ਗਈ ਟੀਮ ਦਾ ਵਿਰੋਧ
Wednesday, Feb 08, 2023 - 09:53 AM (IST)
ਚੰਡੀਗੜ੍ਹ (ਵਿਜੇ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਸੈਕਟਰ-5 ਦੀ ਜਿਸ ਕੋਠੀ 'ਚ ਰਹਿੰਦੇ ਹਨ। ਮੰਗਲਵਾਰ ਉਸ ਨੂੰ ਖ਼ਾਲੀ ਕਰਵਾਉਣ ਲਈ ਇਨਫੋਰਸਮੈਂਟ ਟੀਮ ਪਹੁੰਚੀ ਪਰ ਕੋਠੀ 'ਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਵਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਇਨਫੋਰਸਮੈਂਟ ਟੀਮ ਨੂੰ ਖ਼ਾਲੀ ਹੱਥ ਪਰਤਣਾ ਪਿਆ। ਜਾਣਕਾਰੀ ਅਨੁਸਾਰ ਸੈਕਟਰ-5 ਦੀ ਕੋਠੀ ਨੰਬਰ-33 ਖ਼ਾਲੀ ਕਰਨ ਲਈ ਨੋਟਿਸ ਪੀਰੀਅਡ ਵੀ ਜਾਰੀ ਕੀਤਾ ਜਾ ਚੁੱਕਿਆ ਸੀ ਪਰ ਇਨ੍ਹਾਂ ਹੁਕਮਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਕੋਠੀ ਖ਼ਾਲੀ ਕਰਵਾਉਣ ਦੇ ਹੁਕਮ ਐੱਸ. ਡੀ. ਐੱਮ. (ਸੈਂਟਰਲ) ਵਲੋਂ ਜਾਰੀ ਕੀਤੇ ਗਏ ਸਨ।
ਇਹ ਕੋਠੀ ਨਵੰਬਰ 2010 'ਚ ਅਲਾਟ ਕੀਤੀ ਗਈ ਸੀ। ਪਿਛਲੇ ਸਾਲ ਐੱਸ. ਡੀ. ਐੱਮ. (ਸੈਂਟਰਲ) ਗਰਗ ਵਲੋਂ ਵੱਖ-ਵੱਖ ਕਾਰਨਾਂ ਕਰ ਕੇ ਕੋਠੀ ਖ਼ਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਸੀ। ਇਸ ਲਈ ਉਨ੍ਹਾਂ ਨੂੰ ਸਮਾਂ ਵੀ ਦਿੱਤਾ ਗਿਆ ਸੀ ਪਰ ਤੈਅ ਸਮੇਂ ਦੇ ਅੰਦਰ ਉਨ੍ਹਾਂ ਨੇ ਕੋਠੀ ਖ਼ਾਲੀ ਨਹੀਂ ਕੀਤੀ, ਜਿਸ ਤੋਂ ਬਾਅਦ 23 ਜਨਵਰੀ ਨੂੰ ਫਿਰ ਐੱਸ. ਡੀ. ਐੱਮ. ਵਲੋਂ ਨੋਟਿਸ ਜਾਰੀ ਕੀਤਾ ਗਿਆ ਅਤੇ ਖ਼ਾਲੀ ਕਰਵਾਉਣ ਲਈ ਅਸਟੇਟ ਆਫਿਸ ਦੇ ਇਕ ਸਬ-ਇੰਸਪੈਕਟਰ ਨੂੰ ਜ਼ਿੰਮੇਵਾਰੀ ਸੌਂਪੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਮੈਡੀਕਲ, ਪੈਰਾਮੈਡੀਕਲ ਤੇ ਟੀਚਰ ਸਟਾਫ਼ ਲਈ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਹੁਕਮ
ਐੱਸ. ਡੀ. ਐੱਮ. ਦੇ ਇਨ੍ਹਾਂ ਹੁਕਮਾਂ ਦਾ ਪਾਲਣ ਕਰਵਾਉਣ ਲਈ ਮੰਗਲਵਾਰ ਇਨਫੋਰਸਮੈਂਟ ਟੀਮ ਕੋਠੀ ਪਹੁੰਚੀ ਪਰ ਉੱਥੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਵਲੋਂ ਇਨਫੋਰਸਮੈਂਟ ਟੀਮ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਟੀਮ ਬੇਰੰਗ ਪਰਤ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ