ਰਾਣਾ ਦੇ ਗਲਤ ਕੰਮਾਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸੀ ਜਾਣਕਾਰੀ : ਬਾਦਲ

01/19/2018 4:04:57 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਜਗਦੇਵ ਸਿੰਘ ਭੁੱਲਰ ਦੇ ਬੀਤੇ ਦਿਨੀਂ ਹੋਏ ਦਿਹਾਂਤ 'ਤੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਗ੍ਰਹਿ ਪਿੰਡ ਭੁੱਲਰ ਵਿਖੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ। ਜ਼ਿਲੇ 'ਚ ਨਿਧੜਕ ਟਕਸਾਲੀ ਆਗੂ ਵਜੋਂ ਜਾਣੇ ਜਾਂਦੇ ਜਗਦੇਵ ਸਿੰਘ ਭੁੱਲਰ ਦੇ ਸਪੁੱਤਰ ਬਲਰਾਜ ਸਿੰਘ ਭੁੱਲਰ ਅਤੇ ਗੁਰਧਿਆਨ ਸਿੰਘ ਭੁੱਲਰ ਨਾਲ ਸਾਬਕਾ ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਗਦੇਵ ਸਿੰਘ ਭੁੱਲਰ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾ ਨੂੰ ਯਾਦ ਕੀਤਾ। ਬਾਦਲ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਰਾਣਾ ਗੁਰਜੀਤ ਵੱਲੋਂ ਦਿੱਤੇ ਅਸਤੀਫ਼ੇ ਤੇ ਕਿਹਾ ਕਿ ਰਾਣਾ ਨੇ ਜੋ ਗਲਤ ਕੰਮ ਕੀਤੇ ਉਨ੍ਹਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ।ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹੀਦੀ ਸਦਕਾ ਦੇਸ਼ ਅਜ਼ਾਦ ਹੈ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਰਾਣਾ ਨੇ ਹੁਣ ਭਾਵੇ ਅਸਤੀਫਾ ਦੇ ਦਿੱਤਾ ਪਰ ਰਾਣਾ ਦੇ ਗਲਤ ਕੰਮਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਕਾਰੀ ਸੀ ਅਤੇ ਰਾਣਾ ਕੈਪਟਨ ਦੀ ਸੱਜੀ ਬਾਂਹ ਹੈ। ਹੁਣ ਉਹਦੇ ਅਸਤੀਫੇ ਨੇ ਇਹ ਦੱਸ ਦਿੱਤਾ ਕਿ ਉਸਨੇ ਗਲਤ ਕੰਮ ਕੀਤੇ ਹਨ। ਖਹਿਰਾ ਦੇ ਅਸਤੀਫੇ ਸਬੰਧੀ ਕਿਹਾ ਕਿ ਇਹ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਕੋਈ ਨਿਰਣਾ ਲਵੇ। ਸ਼ਹੀਦ ਭਗਤ ਸਿੰਘ ਦੇ ਪਾਕਿਸਤਾਨ ਵਿਖੇ ਬੁੱਤ ਲਗਵਾਉਣ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਦੇ ਮਾਮਲੇ ਵਿਚ ਬਾਦਲ ਬੋਲੇ ਕਿ ਸ਼ਹੀਦ ਭਗਤ ਸਿੰਘ ਨੇ ਮਹਾਨ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਸਦਕਾ ਹੀ ਅੱਜ ਦੇਸ਼ ਅਜ਼ਾਦ ਹੈ।


Related News