ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ''ਚਤਿੰਨ ਸਿੰਘ ਸਮਾਓ'' ਦਾ ਦਿਹਾਂਤ

Friday, Aug 28, 2020 - 10:09 AM (IST)

ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ''ਚਤਿੰਨ ਸਿੰਘ ਸਮਾਓ'' ਦਾ ਦਿਹਾਂਤ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਚਤਿੰਨ ਸਿੰਘ ਸਮਾਓ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਚਤਿੰਨ ਸਿੰਘ ਸਮਾਓ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਬੀਤੇ ਦਿਨ ਉਨ੍ਹਾਂ ਨੇ ਆਖਰੀ ਸਾਹ ਲਏ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਕੰਮ ਕਰਦੀਆਂ 'ਗਰਭਵਤੀ ਬੀਬੀਆਂ' ਸਬੰਧੀ ਸਖ਼ਤ ਹੁਕਮ ਜਾਰੀ

PunjabKesari

ਚਤਿੰਨ ਸਿੰਘ ਸਮਾਓ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ 'ਚ ਹੀ ਕੀਤਾ ਜਾਵੇਗਾ। ਚਤਿੰਨ ਸਿੰਘ ਸਮਾਓ ਦੇ ਸੁਰਗਵਾਸ ਦੀ ਖ਼ਬਰ ਜਿਵੇਂ ਹੀ ਹਲਕੇ ਦੇ ਲੋਕਾਂ ਨੂੰ ਮਿਲੀ ਤਾਂ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ : 'ਪੰਜਾਬ ਵਿਧਾਨ ਸਭਾ' ਦਾ ਇਕ ਦਿਨਾ ਇਜਲਾਸ ਅੱਜ, ਕੈਪਟਨ ਨੇ ਕੀਤੀ ਖ਼ਾਸ ਅਪੀਲ

ਉਨ੍ਹਾਂ ਦੀ ਮੌਤ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਬਾਕੀ ਸੀਨੀਅਰ ਨੇਤਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਤੋਂ ਜੁਝਾਰੂ ਲੀਡਰ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਨ ਵਾਲਾ ਨੇਤਾ ‌ਸਦਾ ਲਈ ਚਲਾ ਗਿਆ ਹੈ।
ਇਹ ਵੀ ਪੜ੍ਹੋ : ਗੁਰੂ ਨਗਰੀ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, 2 ਇਮਾਰਤਾਂ ਡਿਗਣ ਕਾਰਨ ਵਾਪਰਿਆ ਭਿਆਨਕ ਹਾਦਸਾ
 


author

Babita

Content Editor

Related News