ਜੰਗਲਾਤ ਵਰਕਰਾਂ ਵੱਲੋਂ ਸੰਘਰਸ਼ ਦੀ ਚਿਤਾਵਨੀ

Wednesday, Mar 07, 2018 - 01:08 PM (IST)

ਨੂਰਪੁਰਬੇਦੀ (ਅਵਿਨਾਸ਼)— ਜੰਗਲਾਤ ਵਰਕਰਾਂ ਦੀ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਦਲੀਪ ਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਰੂਪਨਗਰ ਜ਼ਿਲੇ 'ਚ ਕੰਮ ਕਰ ਰਹੇ ਜੰਗਲਾਤ ਵਰਕਰਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸੂਬਾਈ ਖਜ਼ਾਨਚੀ ਸ਼ਿਵ ਕੁਮਾਰ ਨੇ ਦੱਸਿਆ ਕਿ ਮੀਟਿੰਗ 'ਚ ਜੰਗਲਾਤ ਵਰਕਰਾਂ ਦੀਆਂ ਤਨਖਾਹਾਂ ਦੀ ਅਦਾਇਗੀ ਸਮੇਂ ਸਿਰ ਕਰਨਾ, ਸ੍ਰੀ ਅਨੰਦਪੁਰ ਸਾਹਿਬ ਤੇ ਨੂਰਪੁਰਬੇਦੀ ਸਬ ਡਵੀਜ਼ਨਾਂ ਦੇ ਜੰਗਲਾਤ ਵਰਕਰਾਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ, ਸੀਨੀਆਰਤਾ ਸੂਚੀ ਮੁਕੰਮਲ ਕਰਨਾ ਆਦਿ ਮੰਗਾਂ ਬਾਰੇ ਚਰਚਾ ਕੀਤੀ ਗਈ। ਫੈਸਲਾ ਕੀਤਾ ਗਿਆ ਕਿ ਜੇਕਰ 19 ਮਾਰਚ ਤੱਕ ਜ਼ਿਲਾ ਵਣ ਅਧਿਕਾਰੀ ਵਲੋਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਕਾਰਵਾਈ ਅਮਲ 'ਚ ਨਾ ਲਿਆਂਦੀ ਗਈ ਤਾਂ ਜ਼ਿਲਾ ਜੰਗਲਾਤ ਕਮੇਟੀ ਸੰਘਰਸ਼ ਤਿੱਖਾ ਕਰੇਗੀ। ਇਸ ਸਮੇਂ ਜ਼ਿਲਾ ਪ੍ਰਧਾਨ ਦਲੀਪ ਚੰਦ, ਰਵੀ ਕਾਂਤ, ਰਾਮ ਕਿਸ਼ਨ, ਨਿਰਮਲ ਸਿੰਘ, ਸ਼ਿਵ ਕੁਮਾਰ, ਗੁਰਨਾਮ ਸਿੰਘ, ਰਾਮਪਾਲ, ਉਂਕਾਰ ਸਿੰਘ, ਸੁਰਿੰਦਰਪਾਲ ਮੁੱਖ ਰੂਪ 'ਚ ਹਾਜ਼ਰ ਸਨ।


Related News