ਜੰਗਲਾਤ ਵਿਭਾਗ ਨੇ ਸਾਢੇ 4 ਸਾਲਾਂ ’ਚ 853 ਏਕੜ ਜੰਗਲੀ ਰਕਬੇ ’ਤੇ ਨਾਜ਼ਾਇਜ ਕਬਜ਼ੇ ਛੁਡਾਏ : ਧਰਮਸੌਤ

Tuesday, Sep 07, 2021 - 11:37 PM (IST)

ਜੰਗਲਾਤ ਵਿਭਾਗ ਨੇ ਸਾਢੇ 4 ਸਾਲਾਂ ’ਚ 853 ਏਕੜ ਜੰਗਲੀ ਰਕਬੇ ’ਤੇ ਨਾਜ਼ਾਇਜ ਕਬਜ਼ੇ ਛੁਡਾਏ : ਧਰਮਸੌਤ

ਚੰਡੀਗੜ੍ਹ/ਲੁਧਿਆਣਾ/ਸਿਧਵਾਂ ਬੇਟ(ਕਮਲ, ਮਾਲਵਾ)- ਪੰਜਾਬ ਸਰਕਾਰ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਜੰਗਲਾਤ ਅਧੀਨ ਖੇਤਰ ਨੂੰ ਵਧਾਉਣ ਲਈ ਸ਼ੁਰੂ ਕੀਤੇ ਉਪਰਾਲਿਆਂ ਤਹਿਤ ਅੱਜ ਪਿੰਡ ਕੋਟ ਉਮਰਾ ਅਤੇ ਗੋਰਸੀਆਂ ਖਾਨ ਮੁਹੰਮਦ ਦੇ ਜੰਗਲਾਤ ਵਿਭਾਗ ਦੀ ਖਾਲੀ ਕਰਵਾਈ ਜ਼ਮੀਨ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨੇ ਪੌਦਾ ਲਗਾਇਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਣ ਮੰਡਲ ਅਫਸਰ ਲੁਧਿਆਣਾ ਹਰਭਜਨ ਸਿੰਘ, ਆਈ.ਐੱਫ.ਐੱਸ. ਪ੍ਰਵੀਨ ਕੁਮਾਰ, ਆਈ.ਐੱਫ.ਐੱਸ. ਨਿਰਮਲਜੀਤ ਸਿੰਘ ਅਤੇ ਆਈ.ਐੱਫ.ਐੱਸ. ਮੁਨੀਸ਼ ਕੁਮਾਰ ਮੌਜੂਦ ਸਨ।

ਇਹ ਵੀ ਪੜ੍ਹੋ- ਮੋਦੀ ਦੇ ਇਸ਼ਾਰੇ ’ਤੇ DAP ਦੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਕੈਪਟਨ : ਸੰਧਵਾਂ

ਕੈਬਨਿਟ ਮੰਤਰੀ ਧਰਮਸੌਤ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਇਸ ਵਿਭਾਗ ਚੋਂ ਪਿਛਲੇ ਸਾਢੇ 4 ਸਾਲਾਂ ਵਿਚ ਕਰੀਬ 853 ਏਕੜ ਜੰਗਲੀ ਰਕਬੇ ਤੇ ਹੋਏ ਨਜ਼ਾਇਜ ਕਬਜਿਆਂ ਨੂੰ ਛੁਡਵਾਇਆ ਅਤੇ ਇਸ ਵਿਚੋਂ ਹੁਣ ਤੱਕ 320 ਹੈਕਟੇਅਰ ਏਰੀਆ ਵਿਚ ਪਲਾਂਟੇਸ਼ਨ ਕਰਵਾਈ ਜਾ ਚੁੱਕੀ ਹੈ ਤਾਂ ਜੋ ਰਕਬੇ ਨੂੰ ਮੁੜ ਕਿਸੇ ਤਰ੍ਹਾਂ ਦੇ ਨਜ਼ਾਇਜ਼ ਕਬਜ਼ੇ ਤੋਂ ਬਚਾਇਆ ਜਾ ਸਕੇ। ਹਟਾਏ ਗਏ ਨਜਾਇਜ਼ ਕਬਜ਼ਿਆਂ ਵਿਚੋਂ ਕਈ ਰਕਬਿਆਂ ਵਿਚ ਲੋੜ ਅਨੁਸਾਰ ਫੈਂਸਿੰਗ ਵੀ ਕੀਤੀ ਗਈ ਹੈ। ਉਕਤ ਰਕਬਿਆਂ ਨੂੰ ਭਵਿੱਖ ਵਿਚ ਸੁਰੱਖਿਅਤ ਰੱਖਣ ਲਈ ਵਣ ਵਿਭਾਗ ਵਲੋਂ ਇਕ ਪਹਿਲਕਦਮੀ ਕਰਦੇ ਹੋਏ ਸਕਿਓਰਟੀ ਗਾਰਡਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨਾਂ ਨੂੰ ਸੁਰੱਖਿਅਤ ਰੱਖਣ ਸਬੰਧੀ ਸਾਰੀ ਕਾਰਵਾਈ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਸਾਲ 2017 ਤੋਂ ਕਾਰਵਾਈ ਆਰੰਭੀ ਗਈ ਸੀ ਜਿਹੜੀ ਕਿ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਫਾਰਸੈਟ ਸਰਵੇ ਆਫ ਇੰਡੀਆ ਦੇਹਰਾਦੂਨ ਦੀ ਤਾਜ਼ਾ ਰਿਪੋਰਟ ਅਨੁਸਾਰ ਲੁਧਿਆਣਾ ਜ਼ਿਲ੍ਹੇ ਦਾ 1.65 ਫੀਸਦੀ ਰਕਬਾ ਫਾਰੈਸਟ ਕਵਰ ਅਧੀਨ ਹੈ ਅਤੇ ਫਾਰੈਸਟ ਸਰਵੇ ਆਫ ਇੰਡੀਆ 2017 ਦੀ ਤੁਲਨਾ ਵਿਚ ਲੁਧਿਆਣਾ ਜ਼ਿਲੇ ਅਧੀਨ 3.92 ਸਕੇਅਰ ਕਿਲੋਮੀਟਰ ਫਾਰੈਸਟ ਕਵਰ ਦਾ ਵਾਧਾ ਹੋਇਆ ਹੈ। ਉਨਾਂ ਇਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਣ ਦਾ ਨਾਮ ਪਵਿੱਤਰ ਵਣੋ ਰੱਖਿਆ।

ਇਹ ਵੀ ਪੜ੍ਹੋ- ਲੁਟੇਰਿਆਂ ਵਲੋਂ ਸਟੀਲ ਦੀ ਫੈਕਟਰੀ 'ਚ ਦਿਨ-ਦਿਹਾੜੇ ਲੁੱਟ, CCTV 'ਚ ਹੋਏ ਕੈਦ

ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਕੀਤੀ ਗਈ ਪਲਾਂਟੇਸ਼ਨ ਹੋ ਚੁੱਕੀ ਹੈ। ਇਸ ਨਾਲ ਵਾਤਾਵਰਨ ਵਿਚ ਸੁਧਾਰ ਲਿਆਉਣ ਵਿਚ ਮਦਦ ਮਿਲੇਗੀ ਅਤੇ ਇਸ ਤੋਂ ਇਲਾਵਾ ਇਸ ਨਾਲ ਸਤਲੁਜ ਦਰਿਆ ਦੇ ਕਿਨਾਰੇ ਅਤੇ ਆਲੇ-ਦੁਆਲੇ ਪੈਂਦੇ ਏਰੀਏ ਦੀ ਭੂਮੀ ਸੁਰੱਖਿਆ ਵਿਚ ਵੀ ਮਦਦ ਮਿਲੇਗੀ। ਉਨਾਂ ਦੱਸਿਆ ਕਿ ਮਹਿਕਮੇ ਦੇ ਮੁਲਾਜ਼ਮ ਨਾਜਾਇਜ਼ ਕਬਜ਼ੇ ਹਟਾਉਣ ਲਈ ਆਪਣੀ ਜਾਨ ਤੇ ਵੀ ਖੇਡ ਗਏ ਪਰੰਤੂ ਆਪਣੀ ਡਿਊਟੀ ’ਤੇ ਆਂਚ ਨਹੀਂ ਆਉਣ ਦਿੱਤੀ। ਕੈਬਨਿਟ ਮੰਤਰੀ ਧਰਮਸੌਤ ਨੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਇਨ੍ਹਾਂ ਰਕਬਿਆਂ ਨੂੰ ਭਵਿੱਖ ਵਿਚ ਵੀ ਕਿਸੇ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਤੋਂ ਸੁਰੱਖਿਅਤ ਰੱਖਣ ਲਈ ਯੋਗ ਉਪਰਾਲੇ ਕੀਤੇ ਜਾਣ।


author

Bharat Thapa

Content Editor

Related News