ਪਲਾਂ 'ਚ ਧੂੰ-ਧੂੰ ਕਰਕੇ ਸੜੀ Nigerian ਵਿਦਿਆਰਥੀਆਂ ਦੀ High Speed ਕਾਰ, ਦੇਖੋ ਭਿਆਨਕ ਤਸਵੀਰਾਂ
Wednesday, Jan 10, 2024 - 11:11 AM (IST)

ਲੁਧਿਆਣਾ (ਗੌਤਮ) : ਫਿਰੋਜ਼ਪੁਰ ਰੋਡ 'ਤੇ ਇਆਲੀ ਚੌਂਕ ਨੇੜੇ ਬੀਤੀ ਰਾਤ ਤੇਜ਼ ਰਫ਼ਤਾਰ ਨਾਲ ਜਾ ਰਹੀ ਕਾਰ ਬੇਕਾਬੂ ਹੋਣ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਬਨੋਟ 'ਚ ਅੱਗ ਲੱਗ ਗਈ ਅਤੇ ਦੇਖਦੀ ਹੀ ਦੇਖਦੇ ਕਾਰ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ ਅਤੇ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਰਾਹਗੀਰਾਂ ਨੇ ਵਿੱਚ-ਬਚਾਅ ਕਰਦੇ ਹੋਏ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ 'ਚ 2 ਵਿਦੇਸ਼ੀ ਨਾਈਜੀਰੀਅਨ ਵਿਦਿਆਰਥੀ ਮਸਤੀ ਕਰ ਰਹੇ ਸਨ ਅਤੇ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਹੇ ਸਨ। ਅਜਿਹਾ ਲੱਗ ਰਿਹਾ ਸੀ ਕਿ ਉਹ ਨਸ਼ੇ 'ਚ ਧੁੱਤ ਸਨ। ਮਸਤੀ 'ਚ ਹੋਣ ਕਾਰਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਇਕ ਵਿਦਿਆਰਥੀ ਮੌਕੇ ਤੋਂ ਭੱਜ ਗਿਆ, ਜਦੋਂ ਕਿ ਦੂਜੇ ਨੂੰ ਲੋਕਾਂ ਨੇ ਬਾਹਰ ਕੱਢਿਆ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ। ਬਚਾਅ ਕਾਰਜ 'ਚ ਜੁੱਟੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਕਾਰਨ ਫਿਰੋਜ਼ਪੁਰ ਰੋਡ 'ਤੇ ਟ੍ਰੈਫਿਕ ਜਾਮ ਵੀ ਹੋ ਗਿਆ, ਜਿਸ ਨੂੰ ਬਾਅਦ 'ਚ ਕੱਢਵਾ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8