ਗੱਡੀਆਂ ਲੰਘਾਉਣ ਲਈ ਜਬਰੀ ਪਰਚੀਆਂ ਕੱਟਣ ਵਾਲਿਆਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਸਰਪੰਚ ਕੀਤਾ ਗ੍ਰਿਫ਼ਤਾਰ
Monday, Jan 20, 2025 - 03:32 AM (IST)
ਦੇਵੀਗੜ੍ਹ (ਨੌਗਾਵਾਂ)- ਅੰਨਦਾਤਿਆਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਹੋਣ ਕਰ ਕੇ ਬਹੁਤ ਸਾਰੇ ਵਾਹਨ ਬਦਲਵੇਂ ਰਸਤੇ ਰਾਹੀਂ ਪਿੰਡ ਮਾੜੂ ਨੇੜੇ ਘੱਗਰ ਦਰਿਆ ਦੇ ਪੁਲ ਉੱਪਰੋਂ ਲੰਘ ਰਹੇ ਹਨ।
ਜ਼ਿਕਰਯੋਗ ਹੈ ਕਿ ਥਾਣਾ ਜੁਲਕਾਂ ਅਧੀਨ ਪਿੰਡ ਮਾੜੂ ਵਿਖੇ ਬੀਤੇ ਦਿਨੀਂ ਘੱਗਰ ਦਰਿਆ ਦੇ ਪੁਲ ਤੋਂ ਲੰਘ ਰਹੇ ਵਾਹਨਾਂ ਤੋਂ ਪਿੰਡ ਮਾੜੂ ਦੇ ਸਰਪੰਚ ਅਤੇ ਕੁਝ ਹੋਰ ਪਿੰਡ ਵਾਸੀਆਂ ਵੱਲੋਂ ਆਪਣੇ-ਆਪ 100 ਰੁਪਏ ਅਤੇ 200 ਰੁਪਏ ਦੀਆਂ ਪਰਚੀਆਂ ਛਪਾ ਕੇ ਕੱਟੀਆਂ ਜਾ ਰਹੀਆਂ ਸਨ, ਜਿਸ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ।
ਪਿੰਡ ਮਾੜੂ ਵਿਖੇ ਘੱਗਰ ਦੇ ਪੁਲ ’ਤੇ ਖੜ੍ਹ ਕੇ ਆਉਣ-ਜਾਣ ਵਾਲੇ ਵਹੀਕਲਾਂ ਦੀਆਂ ਜਬਰੀ ਪਰਚੀਆਂ ਕੱਟਣ ਵਾਲਿਆਂ ਖਿਲਾਫ 3 ਵਿਅਕਤੀਆਂ ਵਿਰੁੱਧ ਥਾਣਾ ਜੁਲਕਾਂ ਦੀ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- 'ਏਕ ਕਾ ਡਬਲ' ਦੇ ਚੱਕਰ 'ਚ ਔਰਤ ਲਵਾ ਬੈਠੀ ਕਰੋੜਾਂ ਦਾ ਚੂਨਾ, ਤੁਸੀਂ ਵੀ ਹੋ ਜਾਓ ਸਾਵਧਾਨ
ਜਦੋਂ ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਤੋਂ ਪੁੱਛਿਆ ਗਿਆ ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਉਰਫ ਬੱਖੂ ਪੁੱਤਰ ਬੇਅੰਤ ਸਿੰਘ ਨੂੰ ਗ੍ਰਿਫਤਾਰ ਕਰ ਉਸ ਦਾ ਮੈਡੀਕਲ ਕਰਵਾ ਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਹੈ।
ਅਦਾਲਤ ਵੱਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ, ਜਦੋਂ ਕਿ ਹਰਮਨਪ੍ਰੀਤ ਸਿੰਘ ਪੁੱਤਰ ਹੁਸ਼ਿਆਰ ਸਿੰਘ, ਹਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ 2-3 ਅਣਪਛਾਤੇ ਵਿਅਕਤੀ ਵਾਸੀ ਪਿੰਡ ਮਾੜੂ ਅਜੇ ਫਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e