ਸੁਨਹਿਰੀ ਭਵਿੱਖ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਜਲਦ ਅਪਲਾਈ ਕਰੋ ਜਰਮਨੀ ਦਾ Job Seeker Visa

05/20/2022 9:33:37 AM

ਨਵੀਂ ਦਿੱਲੀ - ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਣਾ ਅੱਜਕੱਲ੍ਹ ਸਿਰਫ਼ ਮੁੰਡਿਆਂ ਦਾ ਹੀ ਨਹੀਂ ਸਗੋਂ ਕੁੜੀਆਂ ਦਾ ਵੀ ਸੁਪਨਾ ਬਣਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਜਰਮਨੀ ਸਰਕਾਰ ਵਧੀਆ ਮੌਕਾ ਲੈ ਕੇ ਆਈ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਜਰਮਨੀ ਹੁਨਰਮੰਦ ਅਤੇ ਯੋਗਤਾ ਪ੍ਰਾਪਤ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਰਮਨੀ ਸਰਕਾਰ ਨੇ ਜੌਬ ਸੀਕਰ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ।

ਜਾਣੋ ਜੌਬ ਸੀਕਰ ਵੀਜ਼ਾ ਬਾਰੇ

ਜੌਬ ਸੀਕਰ ਵੀਜ਼ਾ ਜਰਮਨੀ ਤੁਹਾਨੂੰ 6 ਮਹੀਨਿਆਂ ਲਈ ਜਰਮਨੀ ਵਿੱਚ ਰਹਿਣ ਅਤੇ ਨੌਕਰੀ ਲੱਭਣ ਦਾ ਸਮਾਂ ਦਿੰਦਾ ਹੈ। ਜੇਕਰ ਤੁਹਾਨੂੰ ਇਹਨਾਂ ਛੇ ਮਹੀਨਿਆਂ ਵਿੱਚ ਨੌਕਰੀ ਮਿਲ ਜਾਂਦੀ ਹੈ, ਤਾਂ ਤੁਹਾਨੂੰ ਜਰਮਨੀ ਦਾ ਵਰਕ ਵੀਜ਼ਾ ਮਿਲ ਜਾਵੇਗਾ ਅਤੇ ਤੁਸੀਂ ਉੱਥੇ ਲੰਬੇ ਸਮੇਂ ਤੱਕ ਰਹਿ ਸਕੋਗੇ।

ਜੌਬ ਸੀਕਰ ਵੀਜ਼ਾ ਪ੍ਰਾਪਤ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਤੁਰੰਤ ਨੌਕਰੀ ਸ਼ੁਰੂ ਕਰਨੀ ਪਵੇਗੀ। ਇਸ ਵੀਜ਼ਾ ਤੁਹਾਨੂੰ 6 ਮਹੀਨਿਆਂ ਲਈ ਜਰਮਨੀ ਵਿਚ ਰਹਿ ਕੇ ਨੌਕਰੀ ਦੀ ਭਾਲ ਕਰਨ ਦੀ ਆਗਿਆ ਦਿੰਦਾ ਹੈ ਭਾਵ ਤੁਸੀਂ ਜਰਮਨੀ ਵਿੱਚ ਰਹਿ ਕੇ ਨੌਕਰੀਆਂ ਲੱਭ ਸਕਦੇ ਹੋ।

ਜਰਮਨੀ ਵਿੱਚ ਜੌਬ ਸੀਕਰ ਵੀਜ਼ਾ ਪ੍ਰਾਪਤ ਕਰਨ ਲਈ, ਤੁਹਾਡੇ ਕੋਲ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ।

ਜੇਕਰ ਤੁਸੀਂ ਜਰਮਨੀ ਵਿੱਚ ਚੰਗੀ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜਰਮਨ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ।

ਅਰਜ਼ੀ ਭਰਨ ਲਈ ਲਾਜ਼ਮੀ ਯੋਗਤਾ

ਕਿਸੇ ਜਰਮਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ / ਮਾਸਟਰ ਡਿਗਰੀ ਜਾਂ ਬਰਾਬਰ ਦੀ ਵਿਦੇਸ਼ੀ ਡਿਗਰੀ।
ਤੁਹਾਡੇ ਸਿੱਖਿਆ ਨਾਲ ਸਬੰਧਤ ਖੇਤਰ ਵਿੱਚ ਘੱਟੋ-ਘੱਟ 5 ਸਾਲਾਂ ਦਾ ਤਜਰਬਾ ਹੋਵੇ।
ਤੁਹਾਡੇ ਕੋਲ ਜਰਮਨੀ ਵਿੱਚ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦੇ ਫੰਡ ਦਾ ਹੋਣਾ ਲਾਜ਼ਮੀ ਹੋਣਾ ਚਾਹੀਦੈ।
ਜਰਮਨੀ ਵਿੱਚ ਆਪਣੇ ਰਹਿਣ ਲਈ ਜਾਂ ਜਦੋਂ ਤੱਕ ਤੁਹਾਨੂੰ ਆਪਣਾ ਵਰਕ ਪਰਮਿਟ ਨਹੀਂ ਮਿਲਦਾ, ਯਾਤਰਾ ਜਾਂ ਮੈਡੀਕਲ ਬੀਮਾ ਲਓ।

ਲੋੜੀਂਦੇ ਦਸਤਾਵੇਜ਼

10 ਸਾਲਾਂ ਦੇ ਅੰਦਰ ਜਾਰੀ ਕੀਤਾ ਗਿਆ ਅਤੇ ਤੁਹਾਡੀ ਨਿਯਤ ਵਾਪਸੀ ਤੋਂ ਬਾਅਦ ਘੱਟੋ-ਘੱਟ 12 ਮਹੀਨਿਆਂ ਲਈ ਵੈਧ ਪਾਸਪੋਰਟ
ਤੁਹਾਡੇ ਪਾਸਪੋਰਟ ਦਾ ਇੱਕ ਡੇਟਾ ਪੰਨਾ
ਬਾਇਓਮੈਟ੍ਰਿਕ ਨਿਰਧਾਰਨ ਦੇ ਨਾਲ 3 ਪਾਸਪੋਰਟ ਫੋਟੋਆਂ
ਤੁਹਾਡੀ ਯਾਤਰਾ ਦਾ ਉਦੇਸ਼, ਰੁਜ਼ਗਾਰ ਲੱਭਣ ਦੀ ਤੁਹਾਡੀ ਯੋਜਨਾ ਅਤੇ ਰੁਜ਼ਗਾਰ ਨਾ ਮਿਲਣ ਦੀ ਸਥਿਤੀ ਵਿੱਚ ਭਵਿੱਖ ਦੀਆਂ ਯੋਜਨਾਵਾਂ ਨੂੰ ਦਰਸਾਉਂਦਾ ਇੱਕ ਕਵਰ ਲੈਟਰ
ਤੁਹਾਡੀ ਡਿਪਲੋਮਾ ਡਿਗਰੀ
ਵਿਸਤ੍ਰਿਤ ਰੈਜ਼ਿਊਮੇ
ਤੁਹਾਡੇ ਸਿਹਤ ਬੀਮੇ ਦਾ ਸਬੂਤ
ਬੈਂਕ ਖਾਤਾ ਸਟੇਟਮੈਂਟ 
ਜਰਮਨੀ ਵਿੱਚ ਰਿਹਾਇਸ਼ ਦਾ ਸਬੂਤ

ਹੋਰ ਵਧੇਰੇ ਜਾਣਕਾਰੀ ਲਈ ਇਸ ਨੰਬਰ ’ਤੇ ਸੰਪਰਕ ਕਰੋ 70819-70819  ਅਤੇ ਵਟਸਐਪ ਲਈ ਇਹ ਨੰਬਰ 9813998119  


 

 

 

 

 

 

 


Harinder Kaur

Content Editor

Related News