PAU ਦੇ ਵਿਦਿਆਰਥੀਆਂ ਦੇ ਹੋਮ ਦੇ ਸਥਾਨ ’ਤੇ ਬਣੇਗਾ ਫੂਡ ਪਲਾਜ਼ਾ, ਪ੍ਰਾਜੈਕਟ ਨੂੰ ਮਿਲੇਗੀ ਮਨਜ਼ੂਰੀ
Wednesday, Oct 05, 2022 - 12:14 PM (IST)
ਲੁਧਿਆਣਾ (ਸਲੂਜਾ)— ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੌਮਾਂਤਰੀ ਖੋਜ ਸੰਸਥਾ ਹੈ। ਇਸ ’ਚ ਪੰਜਾਬ, ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਇਲਾਵਾ ਵੱਖ-ਵੱਖ ਦੇਸ਼ਾਂ ਦੇ ਬੱਚੇ ਉੱਚ ਸਿੱਖਿਆ ਦਾ ਗਿਆਨ ਹਾਸਲ ਕਰ ਰਹੇ ਹਨ। ਇਸ ਖੋਜ ਸੰਸਥਾ ’ਚ ਦੁਨੀਆ ਭਰ ਦੇ ਦੇਸ਼ਾਂ ਦੇ ਵਫ਼ਦ ਸਿੱਖਿਆ ਅਤੇ ਖੋਜ ਦੀ ਅਦਲਾ-ਬਦਲੀ ਨੂੰ ਲੈ ਕੇ ਆਉਂਦੇ ਰਹਿੰਦੇ ਹਨ। ਇਸ ਲਈ ਪੀ. ਏ. ਯੂ. ਪ੍ਰਸ਼ਾਸਨ ਨੇ ਯੂਨੀਵਰਸਿਟੀ ਕੈਂਪਸ ’ਚ ਇਕ ਖ਼ੂਬਸੂਰਤ ਫੂਡ ਪਲਾਜ਼ਾ ਬਣਾਉਣ ਦੀ ਪਲੈਨਿੰਗ ਕੀਤੀ ਹੈ। ਇਸ ਦੇ ਲਈ ਸਟੂਡੈਂਟ ਹੋਮ ਸਥਾਨ ਦੀ ਚੋਣ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ’ਚ ਇਕ ਫੂਡ ਪਲਾਜ਼ਾ ਇਥੇ ਸਥਾਪਤ ਹੋਵੇਗਾ, ਜਿਸ ’ਚ ਹਰ ਤਰ੍ਹਾਂ ਦਾ ਫੂਡ ਉਪਲੱਬਧ ਹੋਵੇਗਾ। ਇਸ ਲੱਖਾਂ ਰੁਪਏ ਦੇ ਪ੍ਰਾਜੈਕਟ ਨੂੰ ਜਲਦੀ ਹੀ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਤ ਵੱਲੋਂ ਮਨਜ਼ੂਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਜਲੰਧਰ 'ਚ ਭਾਰਗੋ ਕੈਂਪ ਦੇ 16 ਸਾਲਾ ਮੁੰਡੇ ਨੇ ਤਿਆਰ ਕੀਤਾ ਵੱਖਰੇ ਢੰਗ 'ਚ ਰਾਵਣ, ਹੋ ਰਹੀਆਂ ਤਾਰੀਫ਼ਾਂ
ਇਸ ਪ੍ਰਾਜੈਕਟ ਨੂੰ ਲੈ ਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਇਕ ਮਹੱਤਵਪੂਰਨ ਮੀਟਿੰਗ ਹੋ ਚੁੱਕੀ ਹੈ ਅਤੇ ਦੂਜੀ ਮੀਟਿੰਗ ਵੀ ਆਉਣ ਵਾਲੇ ਦਿਨਾਂ ’ਚ ਹੋਵੇਗੀ। ਇਸ ਮੀਟਿੰਗ ’ਚ ਇਸ ਫੂਡ ਪਲਾਜ਼ਾ ਦੀ ਡਿਜ਼ਾਈਨਿੰਗ ਨੂੰ ਲੈ ਕੇ ਆਰਕੀਟੈਕਟ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਫੂਡ ਪਲਾਜ਼ਾ ਨੂੰ ਖ਼ੂਬਸੂਰਤ ਬਣਾਉਣ ਲਈ ਵੀ ਖ਼ੁਸ਼ਬੂ ਵਾਲੇ ਫੁੱਲਾਂ ਦੇ ਬੂਟੇ ਅਤੇ ਫੁਆਰੇ ਲਗਾਉਣ ਦੀ ਵੀ ਪਲੈਨਿੰਗ ਕੀਤੀ ਜਾ ਰਹੀ ਹੈ। ਇਥੇ ਦੱਸ ਦਈਏ ਕਿ ਪੀ. ਏ. ਯੂ. ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਹਿੱਸਿਆਂ ’ਚ ਠੇਕੇ ’ਤੇ ਹੀ ਦਿੱਤੀਆਂ ਗਈਆਂ ਕੰਟੀਨਾਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਪੀ. ਏ. ਯੂ. ਦੇ ਐਡੀਸ਼ਨਲ ਡਾਇਰੈਕਟਰ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਯੂਨੀਵਰਸਿਟੀ ਆਪਣੇ ਆਮਦਨੀ ਦੇ ਸਰੋਤਾਂ ਨਾਲ ਹੀ ਪੂਰਾ ਕਰੇਗਾ। ਇਸ ’ਚ ਕਿਸੇ ਕੰਪਨੀ ਦੀਆਂ ਸੇਵਾਵਾਂ ਨਹੀਂ ਲਈਆਂ ਜਾਣਗੀਆਂ। ਫਰਸਟ ਫੇਸ ’ਚ ਇਸ ’ਤੇ 10 ਲੱਖ ਖ਼ਰਚ ਕੀਤੇ ਜਾਣਗੇ। ਇਸ ਦਾ ਮਕਸਦ ਪੀ. ਏ. ਯੂ. ਕੈਂਪਸ ਦਾ ਸੁੰਦਰੀਕਰਨ ਕਰਨਾ ਹੈ। ਯੂਨੀਵਰਸਿਟੀ ਕੈਂਪਸ ’ਚ ਆਉਣ ਵਾਲੇ ਕਿਸਾਨਾਂ, ਸਟੂਡੈਂਟਸ ਅਤੇ ਮੁਲਾਜ਼ਮਾਂ ਨੂੰ ਸਥਾਪਤ ਹੋਣ ਵਾਲੇ ਫੂਡ ਪਲਾਜ਼ਾ ’ਚ ਇਕ ਛੱਤ ਦੇ ਹੇਠਾਂ ਉਨ੍ਹਾਂ ਨੂੰ ਪੰਜਾਬੀ ਖਾਣੇ ਦੇ ਇਲਾਵਾ ਵੱਖ-ਵੱਖ ਤਰ੍ਹਾਂ ਦੇ ਭੋਜਨ ਉਤਪਾਦ ਮਿਲਣਗੇ। ਇਨ੍ਹਾਂ ਉਤਪਾਦਾਂ ’ਚ ਕਿਹੜੇ-ਕਿਹੜੇ ਉਤਪਾਦ ਹੋਣਗੇ, ਇਸ ਸੂੰਧੀ ਵੀ ਚਰਚਾ ਦਾ ਦੌਰ ਜਾਰੀ ਹੈ। ਸਾਲ 2023 ’ਚ ਪੀ. ਏ. ਯੂ. ਇਕ ਨਵੇਂ ਰੂਪ ’ਚ ਦਿੱਸਣ ਨੂੰ ਮਿਲੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨੇ ਸ਼ਰੇਆਮ ਕੀਤੇ ਹਵਾਈ ਫਾਇਰ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੂੰ ਪਈਆਂ ਭਾਜੜਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ