ਬਿਨਾਂ ਫੂਡ ਲਾਇਸੈਂਸ ਦੇ ਪੇਠਾ ਵੇਚਣ ’ਤੇ 30 ਹਜ਼ਾਰ ਜੁਰਮਾਨਾ

Monday, Oct 14, 2024 - 01:31 PM (IST)

ਬਿਨਾਂ ਫੂਡ ਲਾਇਸੈਂਸ ਦੇ ਪੇਠਾ ਵੇਚਣ ’ਤੇ 30 ਹਜ਼ਾਰ ਜੁਰਮਾਨਾ

ਚੰਡੀਗੜ੍ਹ (ਪ੍ਰੀਕਸ਼ਿਤ) : ਬਿਨਾਂ ਫੂਡ ਲਾਇਸੈਂਸ ਪੇਠਾ ਵੇਚਣ ਦੁਕਾਨਦਾਰ ਨੂੰ ਮਹਿੰਗਾ ਪੈ ਗਿਆ। ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਦੁਕਾਨਦਾਰ ਨੂੰ ਦਿਨ ਭਰ ਅਦਾਲਤ ਰੂਮ ਵਿਚ ਖੜ੍ਹਾ ਰਹਿਣ ਦੀ ਸਜ਼ਾ ਸੁਣਾਈ। ਨਾਲ ਹੀ ਦੋਸ਼ੀ ਦੁਕਾਨਦਾਰ ’ਤੇ 30 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। ਦੋਸ਼ੀ ਦੁਕਾਨਦਾਰ ਦੀ ਪਛਾਣ ਪਲਸੋਰਾ ਸਥਿਤ ਗੁਪਤਾ ਪੇਠਾ ਦੁਕਾਨ ਦੇ ਮਾਲਕ ਸਤੀਸ਼ ਗੁਪਤਾ ਦੇ ਰੂਪ ਵਿਚ ਹੋਈ। ਕਰੀਬ ਤਿੰਨ ਸਾਲ ਪਹਿਲਾਂ ਸਿਹਤ ਵਿਭਾਗ ਦੀ ਫੂਡ ਸੇਫਟੀ ਅਫ਼ਸਰ ਮਨਦੀਪ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਜਾਣਕਾਰੀ ਦੇ ਅਨੁਸਾਰ ਸਤੀਸ਼ ਗੁਪਤਾ ਦੀ ਦੁਕਾਨ ’ਤੇ ਤਿੰਨ ਸਾਲ ਪਹਿਲਾਂ ਸਿਹਤ ਵਿਭਾਗ ਦੀ ਫੂਡ ਸੇਫਟੀ ਅਫ਼ਸਰ ਮਨਦੀਪ ਕੌਰ ਨੇ ਨਿਰੀਖਣ ਕੀਤਾ ਸੀ। ਉਨ੍ਹਾਂ ਨੇ ਪਾਇਆ ਕਿ ਦੁਕਾਨ ਵਿਚ ਪੇਠਾ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ, ਪਰ ਫੂਡ ਲਾਈਸੈਂਸ ਨਹੀਂ ਸੀ। ਅਜਿਹੇ ਵਿਚ ਦੁਕਾਨਦਾਰ ਦੇ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਜ਼ਿਲਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ।

ਉੱਥੇ ਹੀ, ਦੋਸ਼ੀ ਦੁਕਾਨਦਾਰ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਵਿਭਾਗ ਨੇ ਝੂਠਾ ਕੇਸ ਪਾਇਆ ਸੀ। ਵਿਭਾਗ ਦੇ ਕੋਲ ਨਾ ਹੀ ਕੋਈ ਮੌਕੇ ਦਾ ਗਵਾਹ ਸੀ ਅਤੇ ਨਾ ਹੀ ਦੁਕਾਨ ਤੋਂ ਸੈਂਪਲ ਲਿਆ ਗਿਆ। ਅਜਿਹੇ ਵਿਚ ਉਸ ਦੇ ਖ਼ਿਲਾਫ਼ ਇਹ ਕੇਸ ਹੀ ਨਹੀਂ ਬਣਦਾ ਸੀ। ਹਾਲਾਂ ਕਿ ਦੁਕਾਨਦਾਰ ਦੀਆਂ ਦਲੀਲਾਂ ਨੂੰ ਅਦਾਲਤ ਨੇ ਨਹੀਂ ਮੰਨ੍ਹਿਆ ਅਤੇ ਦੁਕਾਨਦਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾ ਦਿੱਤੀ।
 


author

Babita

Content Editor

Related News