ਕੌਮੀ ਮੁੱਦਿਆਂ ''ਤੇ ਸਹਿਮਤੀ ਦੀ ਨੀਤੀ ''ਤੇ ਚੱਲੋ ਨਾ ਕਿ ਟਕਰਾਅ ਦੀ ਨੀਤੀ ''ਤੇ : ਪ੍ਰਕਾਸ਼ ਸਿੰਘ ਬਾਦਲ

Saturday, Oct 03, 2020 - 01:46 PM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤ ਸਰਕਾਰ ਦੇ ਨਾਲ ਹੀ ਰਾਜ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਆਮ ਸਹਿਮਤੀ ਅਤੇ ਰਚਨਾਤਮਕ ਸਮਝੌਤੇ ਦੀ ਨੀਤੀ ਦਾ ਪਾਲਣ ਕਰਨ ਨਾ ਕਿ ਸੰਵੇਦਨਸ਼ੀਲ ਮੁੱਦਿਆਂ 'ਤੇ ਸਿੱਧੇ ਕੌਮੀ ਟਕਰਾਅ ਦੀ ਨੀਤੀ ਅਪਣਾਓ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਰਕਾਰ ਦੀ ਅਸਹਿਣਸ਼ੀਲ ਪਹੁੰਚ ਕਾਰਨ ਦੇਸ਼ ਦੀ ਛਵੀ ਨੂੰ ਬਿਗਾੜਣਾ ਨਹੀਂ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਸਾਰੇ ਰਾਜ 'ਚ ਇਸ ਗੱਲ ਦਾ ਉਤਸ਼ਾਹ ਸੀ ਕਿ ਅਕਾਲੀ ਲਹਿਰ ਅਸਲ 'ਚ ਸੰਕਟਗ੍ਰਸਤ ਕਿਸਾਨਾਂ ਦਾ ਸਮਰਥਨ ਕੀਤਾ ਸੀ ਅਤੇ ਅਸਲ 'ਚ ਪੰਥਕ ਲਹਿਰ ਬਣ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜੋ ਲੋਕਤੰਤਰ ਪੰਥਕ ਪ੍ਰੰਪਰਾਵਾਂ ਦੀ ਗੱਲ ਕਰਦੇ ਹਨ, ਉਨ੍ਹਾਂ ਲਈ ਇਹ ਦੇਖਣ ਵਾਲਾ ਵੱਡਾ ਮੌਕਾ ਸੀ।

ਇਹ ਵੀ ਪੜ੍ਹੋ : ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਲਈ ਕੈਪਟਨ ਵਲੋਂ ਵੱਡਾ ਐਲਾਨ

ਇੱਥੇ ਜਾਰੀ ਇਕ ਪ੍ਰੈੱਸ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਟਕਰਾਅ ਖਾਸ ਤੌਰ 'ਤੇ ਜਦੋਂ ਹਿੰਸਕ ਟਕਰਾਅ ਬਣ ਜਾਵੇ ਤਾਂ ਫਿਰ ਉਹ ਦੇਸ਼ ਲਈ ਖਤਰਨਾਕ ਅਤੇ ਨੁਕਸਾਨਦੇਹ ਹੋ ਸਕਦਾ ਹੈ। ਬਾਦਲ ਨੇ ਕਿਹਾ ਕਿ ਅਸਲ 'ਚ ਸਹਿਕਾਰੀ ਸੰਘਵਾਦ ਦੇ ਸਨਮਾਨ ਦੀ ਲੋੜ ਇਕ ਪਾਸੇ ਹੈ ਜਦੋਂਕਿ ਲੋਕਤੰਤਰਿਕ ਬਗਾਵਤ ਦੂਜੇ ਪਾਸੇ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਪੁਲਸ ਵਲੋਂ ਅਕਾਲੀ ਵਰਕਰਾਂ ਖਾਸ ਤੌਰ 'ਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਧੱਕੇਸ਼ਾਹੀ ਕਰਨ ਨੂੰ ਬੇਹੱਦ ਹੈਰਾਨੀਜਨਕ ਅਤੇ ਗਲਤ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਵਿਚਾਰ ਅਤੇ ਮੰਗੋਂ 'ਚ ਕੁਝ ਵੀ ਗੈਰ ਸੰਵਿਧਾਨਿਕ ਜਾਂ ਗਲਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀਪੂਰਣ, ਲੋਕਤੰਤਰਿਕ ਤਰੀਕੇ ਨਾਲ ਆਪਣੀ ਗੱਲ ਸੁਣਾਉਣਾ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ। ਉਨ੍ਹਾਂ ਨੇ ਦੁਹਰਾਇਆ ਕਿ ਜੇਕਰ ਉਹ ਰਾਜਪਾਲ ਦੇ ਅਹੁਦੇ 'ਤੇ ਹੁੰਦੇ ਤਾਂ ਫਿਰ ਉਹ ਨੰਗੇ ਪੈਰ ਚਲਕੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਜਾਕੇ ਮਿਲਦੇ।

ਇਹ ਵੀ ਪੜ੍ਹੋ : ਨਿੱਜੀ ਸਕੂਲਾਂ ਨੂੰ ਝਟਕਾ, ਫ਼ੀਸ ਮਾਮਲੇ 'ਤੇ ਮਾਪਿਆਂ ਨੂੰ ਵੱਡੀ ਰਾਹਤ


Anuradha

Content Editor

Related News