ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਵਾਰਡ ਨੰਬਰ 16 ਤੇ 17 ''ਚ ਕੀਤੀ ਗਈ ਫਾਗਿੰਗ

10/02/2020 9:23:32 PM

ਮਾਨਸਾ,(ਮਿੱਤਲ)- ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ ਦੀ ਅਗਵਾਈ ਹੇਠ ਅੱਜ ਵਾਰਡ ਨੰਬਰ 16 ਅਤੇ 17 'ਚ ਫਾਗਿੰਗ ਕੀਤੀ ਗਈ, ਤਾਂਕਿ ਡੇਂਗੂ ਦਾ ਲੋਕ ਸ਼ਿਕਾਰ ਨਾ ਹੋ ਸਕਣ। ਇਸ ਮੌਕੇ ਬੋਲਦਿਆਂ ਐਸ.ਡੀ.ਐਮ. ਡਾ. ਸ਼ਿਖਾ ਭਗਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਂਵਾਂ ’ਤੇ ਡੇਂਗੂ ਤੋਂ ਬਚਾਅ ਲਈ ਫੋਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਆਪਣੇ ਆਲੇ-ਦੁਆਲੇ ਦੀ ਸਾਫ਼-ਸਫਾਈ ਰੱਖਣੀ ਚਾਹੀਦੀ ਹੈ ਅਤੇ ਪਾਣੀ ਨਹੀਂ ਇਕੱਠਾ ਹੋਣ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਸ ਮੱਛਰ ਤੋਂ ਲੋਕਾਂ ਦੇ ਬਚਾਅ ਲਈ ਸ਼ਹਿਰ ਵਿੱਚ ਫੋਗਿੰਗ ਦਾ ਇੱਕ ਸ਼ਡਿਊਲ ਬਣਾਇਆ ਗਿਆ ਹੈ ਜਿਸ ਤਹਿਤ ਹਰ ਵਾਰਡ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਫੋਗਿੰਗ ਸਵੇਰੇ ਤੜਕਸਾਰ ਅਤੇ ਸ਼ਾਮ ਦੇ ਸਮੇਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਸਵੇਰੇ ਵਾਰਡ ਨੰਬਰ 10,11 ਅਤੇ ਸ਼ਾਮ ਨੂੰ ਵਾਰਡ ਨੰਬਰ 13,14 ਵਿੱਚ ਫੋਗਿੰਗ ਕੀਤੀ ਜਾਵੇਗੀ।ਇਸੇ ਤਰ੍ਹਾਂ 4 ਅਕਤੂਬਰ ਨੂੰ ਸਵੇਰੇ ਵਾਰਡ ਨੰਬਰ 27,1 ਅਤੇ ਸ਼ਾਮ ਨੂੰ ਵਾਰਡ ਨੰਬਰ 2,3 ਵਿੱਚ ਫੋਗਿੰਗ ਹੋਵੇਗੀ।ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਸਵੇਰੇ ਵਾਰਡ ਨੰਬਰ 4,5 ਅਤੇ ਸ਼ਾਮ ਨੂੰ ਵਾਰਡ ਨੰਬਰ 6,7 ਵਿੱਚ ਫੋਗਿੰਗ ਕਰਵਾਈ ਜਾਵੇਗੀ ਅਤੇ 6 ਅਕਤੂਬਰ ਨੂੰ ਸਵੇਰੇ ਵਾਰਡ ਨੰਬਰ 8,9 ਅਤੇ ਸ਼ਾਮ ਨੂੰ ਵਾਰਡ ਨੰਬਰ 9,12 ਵਿਖੇ ਫੋਗਿੰਗ ਕਰਵਾਈ ਜਾਵੇਗੀ। ਅਕਤੂਬਰ 7 ਨੂੰ ਵਾਰਡ ਨੰਬਰ 23,24 ਅਤੇ ਸ਼ਾਮ ਨੂੰ ਵਾਰਡ ਨੰਬਰ 25,26 ਵਿਖੇ ਫੋਗਿੰਗ ਹੋਵੇਗੀ। ਇਸ ਤੋਂ ਇਲਾਵਾ 8 ਅਕਤੂਬਰ ਨੂੰ ਸਵੇਰੇ ਵਾਰਡ ਨੰਬਰ 18,19 ਅਤੇ ਸ਼ਾਮ ਨੂੰ ਵਾਰਡ ਨੰਬਰ 20,21 ਵਿਖੇ ਫਾਗਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ 9 ਅਕਤੂਬਰ ਨੂੰ ਸਵੇਰੇ ਵਾਰਡ ਨੰਬਰ 22 ਵਿਖੇ ਫਾਗਿੰਗ ਕੀਤੀ ਜਾਵੇਗੀ। 

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਣ।ਉਨ੍ਹਾਂ ਦੱਸਿਆ ਕਿ ਘਰਾਂ ਵਿੱਚ ਫਰਿੱਜਾਂ ਦੀ ਟਰੇਅ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਜਾਂ ਕੂਲਰ, ਗਮਲੇ, ਟਾਇਰਾਂ ਅਤੇ ਬਰਤਨਾਂ ਵਿੱਚ ਕਾਫ਼ੀ ਸਮਾਂ ਪਾਣੀ ਇੱਕਠਾ ਰਹਿੰਦਾ ਹੈ, ਜਿਸ ਤੋਂ ਇਹ ਡੇਂਗੂ ਦਾ ਮੱਛਰ ਪੈਦਾ ਹੁੰਦਾ ਹੈ।


Bharat Thapa

Content Editor

Related News