ਧੁੰਦ ਨੇ ਦਿੱਤੀ ਅੰਮ੍ਰਿਤਸਰ 'ਚ ਦਸਤਕ, ਉਡਾਨਾਂ ਹੋਈਆਂ ਲੇਟ

Friday, Dec 07, 2018 - 02:58 PM (IST)

ਧੁੰਦ ਨੇ ਦਿੱਤੀ ਅੰਮ੍ਰਿਤਸਰ 'ਚ ਦਸਤਕ, ਉਡਾਨਾਂ ਹੋਈਆਂ ਲੇਟ

ਅੰਮ੍ਰਿਤਸਰ(ਇੰਦਰਜੀਤ)— ਸ਼ੁੱਕਰਵਾਰ ਦੀ ਸਵੇਰ ਨੂੰ ਮੌਸਮ ਵਿਚ ਅਚਾਨਕ ਹੋਈ ਤਬਦੀਲੀ ਨਾਲ ਧੁੰਦ ਵਧ ਜਾਣ ਕਾਰਨ ਅੰਮ੍ਰਿਤਸਰ ਏਅਰਪੋਰਟ 'ਤੇ ਅੰਤਰਰਾਸ਼ਟਰੀ ਅਤੇ ਲੋਕਲ ਉਡਾਨਾਂ ਪ੍ਰਭਾਵਿਤ ਹੋਈਆਂ।

ਜਾਣਕਾਰੀ ਮੁਤਾਬਕ ਬਰਮਿੰਘਮ ਤੋਂ ਆਉਣ ਵਾਲੀ ਡਾਇਰੈਕਟ ਉਡਾਨ ਜਿਸ ਦਾ ਸਮਾਂ ਸਵੇਰੇ 7:45 'ਤੇ ਪਹੁੰਚਣ ਦਾ ਹੈ, ਉਹ ਆਪਣੇ ਮਿੱਥੇ ਸਮੇਂ ਤੋਂ ਪੌਣੇ 4 ਘੰਟੇ ਲੇਟ ਰਹੀ ਅਤੇ ਇਹ ਉਡਾਣ ਸਵੇਰੇ 11:40 'ਤੇ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈ। ਦੁਬਾਈ ਤੋਂ ਆਉਦ ਵਾਲੀ ਉਡਾਨ ਆਪਣੇ ਸਮੇਂ ਤੋਂ 20 ਮਿੰਟ ਲੇਟ ਏਅਰਪੋਰਟ 'ਤੇ ਪਹੁੰਚੀ। ਉਥੇ ਹੀ ਲੋਕਲ ਉਡਾਨਾਂ ਵਿਚ ਦਿੱਲੀ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਨ ਆਪਣੇ ਮਿੱਥੇ ਸਮੇਂ ਤੋਂ 2 ਘੰਟੇ 5 ਮਿੰਟ ਲੇਟ ਪਹੁੰਚੀ। ਇਹ ਉਡਾਨ 6:10 'ਤੇ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚਦੀ ਹੈ, ਜਦੋਂਕਿ ਅੱਜ ਮੌਸਮ ਦੀ ਖਰਾਬੀ ਕਾਰਨ ਸਵੇਰੇ ਇਹ ਉਡਾਨ 8:15 'ਤੇ ਪਹੁਚੀ। ਉਥੇ ਹੀ ਬੈਂਗਲੁਰੂ ਦੀ ਉਡਾਨ ਵੀ ਅੱਜ ਅੰਮ੍ਰਿਤਸਰ ਏਅਰਪੋਰਟ 'ਤੇ 20 ਮਿੰਟ ਲੇਟ ਪਹੁੰਚੀ।


author

cherry

Content Editor

Related News