ਮੋਗਾ ''ਚ ਲਗਾਤਾਰ ਚੌਥੇ ਦਿਨ ਵੀ ਰਿਹਾ ਧੁੰਦ ਦਾ ਕਹਿਰ
Saturday, Nov 11, 2017 - 11:09 AM (IST)
ਮੋਗਾ (ਵਿਪਨ) - ਪੰਜਾਬ 'ਚ ਅੱਜ ਚੌਥੇ ਦਿਨ ਵੀ ਧੁੰਦ ਅਤੇ ਧੰਦ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਧੁੰਦ ਦੇ ਕਹਿਰ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਧੁੰਦ ਜ਼ਿਆਦਾ ਹੋਣ ਨਾਲ ਸਾਰੀਆਂ ਰੇਲ ਗੱਡੀਆਂ ਦਾ ਸਮਾਂ ਬਦਲ ਦਿੱਤਾ ਗਿਆ ਹੈ, ਕਿਉਕਿ 15 ਫੁੱਟ ਦੀ ਦੂਰੀ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ। ਮੋਗਾ ਅਤੇ ਜੀ. ਟੀ. ਰੋਡ 'ਤੇ ਸਵੇਰੇ 7 ਤੋਂ 8 ਵਜੇ ਧੁੰਦ ਇੰਨੀ ਜ਼ਿਆਦਾ ਸੀ ਕਿ ਆਲੇ-ਦੁਆਲੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇਸ ਮੌਕੇ ਪੁਲਸ ਅਧਿਕਾਰੀ ਚੌਕ 'ਤੇ ਖੜੇ ਹੋ ਕੇ ਗੱਡੀਆਂ ਨੂੰ ਹੋਲੀ-ਹੋਲੀ ਰੋਕ ਕੇ ਲੰਘਾ ਰਹੇ ਸਨ।
