ਸੰਘਣੀ ਧੁੰਦ ’ਚ ਹਾਈਵੇ ’ਤੇ ਟਰੱਕ ਖੜ੍ਹੇ ਕਰਨ ਵਾਲੇ ਚਾਲਕਾਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ

Tuesday, Jan 03, 2023 - 03:28 PM (IST)

ਸੰਘਣੀ ਧੁੰਦ ’ਚ ਹਾਈਵੇ ’ਤੇ ਟਰੱਕ ਖੜ੍ਹੇ ਕਰਨ ਵਾਲੇ ਚਾਲਕਾਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ

ਗੁਰਦਾਸਪੁਰ (ਜੀਤ ਮਠਾਰੂ) : ਆਰ. ਟੀ. ਏ. ਦਵਿੰਦਰ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ ’ਤੇ ਬਿਨਾਂ ਵਜ੍ਹਾ ਆਪਣੇ ਟਰੱਕਾਂ ਨੂੰ ਰੋਕ ਕੇ ਰੱਖਣ ਵਾਲੇ ਵਾਹਨਾਂ ਖ਼ਿਲਾਫ ਟਰਾਂਸਪੋਰਟ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ ਅਤੇ 7 ਵਾਹਨਾਂ ਦੇ ਚਲਾਨ ਕੱਟੇ ਹਨ। ਸਮਾਜ ਸੇਵਕ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ’ਚ ਸੰਘਣੀ ਧੁੰਦ ਕਾਰਨ ਲਗਾਤਾਰ ਹਾਦਸੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹਾਦਸਿਆਂ ਦਾ ਮੁੱਖ ਕਾਰਨ ਧੁੰਦ ਦੌਰਾਨ ਹਾਈਵੇ ’ਤੇ ਅਚਾਨਕ ਬ੍ਰੇਕ ਮਾਰ ਕੇ ਗੱਡੀ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਸਹਾਇਕ ਸਬ-ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਸੈਮੀਨਾਰ ਰਾਹੀਂ ਡਰਾਈਵਰਾਂ ਨੂੰ ਹਾਈਵੇ ’ਤੇ ਗੱਡੀ ਚਲਾਉਣ ਦੇ ਤਰੀਕੇ ਵੀ ਸਿਖਾਏ ਜਾਂਦੇ ਹਨ। ਇਸ ਦੇ ਬਾਵਜੂਦ ਵੀ ਡਰਾਈਵਰਾਂ ਦੀ ਲਾਪਰਵਾਹੀ ਨਾਲ ਵੱਡੇ ਹਾਦਸੇ ਹੋ ਰਹੇ ਰਨ।

ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਨਾਲ ਸੋਮਵਾਰ ਨੂੰ ਹਾਈਵੇ ’ਤੇ ਵੱਡਾ ਹਾਦਸਾ ਹੋਇਆ, ਜਿਸ ’ਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਰੀਬ 10 ਵਾਹਨ ਆਪਸ ’ਚ ਟਕਰਾ ਗਏ। ਆਰ. ਟੀ. ਏ. ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਸੰਘਣੀ ਧੁੰਦ ਦੌਰਾਨ ਹਾਈਵੇ ’ਤੇ ਕੀਤੀ ਗਈ ਥੋੜੀ ਜਿਹੀ ਲਾਪਰਵਾਹੀ ਕਰ ਕੇ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹੋ ਸਕੇ ਧੁੰਦ ਦੇ ਦਿਨ੍ਹਾਂ ’ਚ ਹਾਈਵੇ ’ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ, ਜੇਕਰ ਜਾਣਾਂ ਜ਼ਰੂਰੀ ਹੈ ਤਾਂ ਗੱਡੀ ਦੇ ਸਾਰੇ ਇਛਾਰੇ, ਹੈਡ ਲਾਈਟ, ਫਾਗ ਲਾਈਟ ਆਦਿ ਜ਼ਰੂਰ ਜਗਾਈ ਜਾਵੇ।

 


author

Gurminder Singh

Content Editor

Related News