ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਫਾਰਚੂਨਰ ਦੇ ਉੱਡੇ ਪਰਖੱਚੇ
Saturday, Dec 21, 2019 - 01:29 PM (IST)
![ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਫਾਰਚੂਨਰ ਦੇ ਉੱਡੇ ਪਰਖੱਚੇ](https://static.jagbani.com/multimedia/2019_12image_13_28_027899427saka1.jpg)
ਚਮਿਆਰੀ (ਸੰਧੂ) : ਬੀਤੀ ਰਾਤ ਭਾਰੀ ਧੁੰਦ ਕਾਰਨ ਕਸਬਾ ਚਮਿਆਰੀ ਨੇੜੇ ਅਜਨਾਲਾ ਨੂੰ ਜਾਂਦੀ ਮੁੱਖ ਸੜਕ 'ਤੇ ਫਾਰਚੂਨਰ ਗੱਡੀ ਅਤੇ ਗੰਨਾ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ ਗੱਡੀ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਦ ਕਿ ਉਸਦੇ ਇਕ ਸਾਥੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਹਰੜ ਕਲਾਂ ਅਤੇ ਪ੍ਰਭਦੀਪ ਸਿੰਘ ਅਜਨਾਲਾ ਫਾਰਚੂਨਰ ਗੱਡੀ 'ਤੇ ਅਜਨਾਲਾ ਤੋਂ ਚਮਿਆਰੀ ਆ ਰਹੇ ਸਨ ਜਦੋਂ ਉਹ ਚਮਿਆਰੀ ਨੇੜਲੀ ਗੱਤਾ ਮਿਲ ਕੋਲ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਅਚਾਨਕ ਉਨ੍ਹਾਂ ਦੀ ਗੱਡੀ ਅੱਗੋਂ ਆਉਂਦੀ ਗੰਨੇ ਵਾਲੀ ਟਰਾਲੀ ਵਿਚ ਵੱਜ ਗਈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਏਅਰ ਬੈਗ ਖੁੱਲ੍ਹਣ ਕਾਰਨ ਚਾਲਕ ਅਤੇ ਉਸ ਦੇ ਸਾਥੀ ਦੀ ਜਾਨ ਤਾਂ ਬਚ ਗਈ ਪਰ ਗੱਡੀ ਦੇ ਪੂਰੀ ਤਰ੍ਹਾਂ ਨਾਲ ਪਰਖੱਚੇ ਉੱਡ ਗਏ।