ਪੰਜਾਬ ''ਚ ਸੁਧੀਰ ਸੂਰੀ ਦੇ ਕਾਤਲ ਸੰਦੀਪ ਸਿੰਘ ’ਤੇ ਅਦਾਲਤ ''ਚ ਪੇਸ਼ੀ ਦੌਰਾਨ ਫੁੱਲਾਂ ਦੀ ਕੀਤੀ ਗਈ ਵਰਖਾ

Monday, Nov 14, 2022 - 11:13 AM (IST)

ਪੰਜਾਬ ''ਚ ਸੁਧੀਰ ਸੂਰੀ ਦੇ ਕਾਤਲ ਸੰਦੀਪ ਸਿੰਘ ’ਤੇ ਅਦਾਲਤ ''ਚ ਪੇਸ਼ੀ ਦੌਰਾਨ ਫੁੱਲਾਂ ਦੀ ਕੀਤੀ ਗਈ ਵਰਖਾ

ਅੰਮ੍ਰਿਤਸਰ- ਹਿੰਦੂ ਨੇਤਾ ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਸ ਦੌਰਾਨ ਸੰਦੀਪ ਸਿੰਘ ਦੇ ਸਮਰਥਕਾਂ ਨੇ ਪੁਲਸ ਦੀ ਮੌਜੂਦਗੀ ’ਚ ਉਸ ’ਤੇ ਫੁੱਲ ਬਰਸਾਏ ਅਤੇ ਨਾਅਰੇ ਬਾਜੀ ਕਰ ਕੇ ਉਸ ਦਾ ਸਵਾਗਤ ਕੀਤਾ। ਇਹ ਕਿਤੇ ਨਾ ਕਿਤੇ ਪੁਲਸ ਪ੍ਰਸ਼ਾਸਨ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। 

ਇਹ ਵੀ ਪੜ੍ਹੋ- ਹਿੰਦੂ ਨੇਤਾ ਸੁਧੀਰ ਸੂਰੀ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਤਿਆਰੀ

ਜ਼ਿਕਰਯੋਗ ਹਿੰਦੂ ਨੇਤਾ ਸੁਧੀਰ ਸੂਰੀ ਦੀ 4 ਨਵੰਬਰ ਨੂੰ ਇਕ ਜਨਤਕ ਥਾਂ ’ਤੇ ਧਰਨੇ ਦੌਰਾਨ ਇਕ ਸਿੱਖ ਨੌਜਵਾਨ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲਸ ਨੇ ਕਾਤਲ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਕਤਲ ਦਾ ਮਾਮਲਾ ਦਰਜ ਕਰ ਕੇ ਅਦਾਲਤ ਤੋਂ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲੈ ਲਿਆ। ਇਸ ਕਤਲੇਆਮ ਤੋਂ ਬਾਅਦ ਪੁਲਸ ਕਮਿਸ਼ਨਰ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।


author

Shivani Bassan

Content Editor

Related News