ਪੰਜਾਬ ਦੇ IAS ਅਧਿਕਾਰੀ ਹੜ੍ਹ ਪੀੜਤਾਂ ਲਈ ਦੇਣਗੇ ਇਕ ਦਿਨ ਦੀ ਤਨਖਾਹ
Friday, Aug 23, 2019 - 11:22 PM (IST)

ਜਲੰਧਰ: ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਕਾਡਰ ਦੇ ਆਈ. ਏ. ਐਸ. ਅਧਿਕਾਰੀਆਂ ਨੇ ਇਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਦੇਣ ਦਾ ਫੈਸਲਾ ਕੀਤਾ ਹੈ। ਸਕੱਤਰ ਪੰਜਾਬ ਸਟੇਟ ਆਈ. ਏ. ਐਸ. ਅਫਸਰ ਐਸੋਸੀਏਸ਼ਨ ਏਜੋਏ ਸ਼ਰਮਾ ਨੇ ਦੱਸਿਆ ਪੰਜਾਬ ਕਾਡਰ ਦੇ ਸਾਰੇ ਆਈ. ਏ. ਐਸ. ਅਧਿਕਾਰੀਆ ਨੇ ਸਰਬ ਸੰਮਤੀ ਨਾਲ ਇਕ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਲਈ ਦੇਣ ਦਾ ਫੈਸਲਾ ਕੀਤਾ ਹੈ।