ਘੱਗਰ ਦਰਿਆ ਖ਼ਤਰੇ ਦੇ ਲੈਵਲ ਤੋਂ 4 ਫੁੱਟ ਉੱਪਰ ਪੁੱਜਾ, ਹੋਰ ਜ਼ਿਆਦਾ ਖ਼ਰਾਬ ਹੋ ਸਕਦੇ ਨੇ ਪਟਿਆਲਾ ਦੇ ਹਾਲਾਤ (ਤਸਵੀਰਾਂ)
Monday, Jul 10, 2023 - 11:07 AM (IST)
ਪਟਿਆਲਾ (ਜੋਸਨ) : ਪੰਜਾਬ 'ਚ ਪੈ ਰਹੀ ਭਾਰੀ ਬਾਰਸ਼ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਦੇ ਮੱਦੇਨਜ਼ਰ ਘੱਗਰ ਦਰਿਆ ਆਪਣੇ ਖ਼ਤਰੇ ਦੇ ਲੈਵਲ ਤੋਂ 4 ਫੁੱਟ ਜ਼ਿਆਦਾ ਚੱਲ ਰਿਹਾ ਹੈ। ਮਾਰਕੰਡਾ ਆਪਣੇ ਖ਼ਤਰੇ ਦੇ ਲੈਵਲ ਤੋਂ 2 ਫੁੱਟ ਜ਼ਿਆਦਾ, ਪਚੀਸਦਰਾ ਆਪਣੇ ਖ਼ਤਰੇ ਦੇ ਲੈਵਲ ਤੋਂ 3 ਫੁੱਟ ਜ਼ਿਆਦਾ, ਨਰਵਾਣਾ ਆਪਣੇ ਖ਼ਤਰੇ ਦੇ ਲੈਵਲ ਦੇ ਬਰਾਬਰ, ਐੱਸ. ਵਾਈ. ਐੱਲ. ਆਪਣੇ ਮੈਕਸੀਮਮ ਡਿਸਚਾਰਜ, ਟਾਂਗਰੀ ਨਦੀ ਆਪਣੇ ਖ਼ਤਰੇ ਦੇ ਲੈਵਲ ਅਤੇ ਪਟਿਆਲਾ ਨਦੀ ਆਪਣੇ ਖ਼ਤਰੇ ਦੇ ਲੈਵਲ ਤੋਂ 1 ਫੁੱਟ ਜ਼ਿਆਦਾ ਚੱਲ ਰਹੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ 4 ਜ਼ਿਲ੍ਹਿਆਂ ਦੇ ਆਂਗਣਵਾੜੀ ਸੈਂਟਰਾਂ ’ਚ ਭਲਕੇ ਛੁੱਟੀ ਦਾ ਕੀਤਾ ਐਲਾਨ
ਇਸ ਕਾਰਨ ਇਨ੍ਹਾਂ ਨਦੀਆਂ ਦਾ ਡਿਸਚਾਰਜ ਬਹੁਤ ਵੱਧ ਗਿਆ ਹੈ। ਇਨ੍ਹਾਂ ਨਦੀਆਂ ਦੇ ਨਾਲ ਲੱਗਦੇ ਪਿੰਡਾਂ/ਖੇਤਰਾਂ 'ਚ ਹੜ੍ਹ ਦੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਪਟਿਆਲਾ ਅਤੇ ਆਸ-ਪਾਸ ਦੇ ਇਲਾਕੇ 'ਚ ਭਾਰੀ ਮੀਂਹ ਪੈਣ ਕਾਰਨ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਨੌਰ ਰੋਡ 'ਤੇ ਵੱਡੀ ਨਦੀ ਨੇੜਲੇ ਇਲਾਕੇ ਗੋਪਾਲ ਕਾਲੋਨੀ ਦਾ ਦੌਰਾ ਕੀਤਾ ਗਿਆ। ਨੀਵੇਂ ਥਾਵਾਂ 'ਚ ਪਾਣੀ ਭਰਿਆ ਹੋਣ ਕਰਕੇ ਪ੍ਰਭਾਵਿਤ ਲੋਕਾਂ ਨੂੰ ਪ੍ਰੇਮ ਬਾਗ਼ ਪੈਲੇਸ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਮੀਂਹ ਨੇ ਮਚਾਈ ਤਬਾਹੀ, 31 ਮੌਤਾਂ
ਸੰਨੀ ਇਨਕਲੇਵ ਵਿਖੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਪੁੱਜ ਰਹੀਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਪੁਖ਼ਤਾ ਜਾਣਕਾਰੀ ਲਈ ਸਿਰਫ ਫਲੱਡ ਕੰਟਰੋਲ ਰੂਮ ਨੰਬਰ 0175-2350550 'ਤੇ ਹੀ ਸੰਪਰਕ ਕਰਨ ਲਈ ਕਿਹਾ ਹੈ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਵੀ ਵੱਡੀ ਨਦੀ ਨੇੜਲੇ ਇਲਾਕੇ ਵਿਖੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ