10 ਦਿਨਾਂ ਤੋਂ ਰੱਦ ਚੱਲ ਰਹੀਆਂ ਫਿਰੋਜ਼ਪੁਰ ਜਾਣ ਵਾਲੀਆਂ ਟਰੇਨਾਂ ਨੂੰ ਕੀਤਾ ਬਹਾਲ

Thursday, Aug 29, 2019 - 01:29 PM (IST)

10 ਦਿਨਾਂ ਤੋਂ ਰੱਦ ਚੱਲ ਰਹੀਆਂ ਫਿਰੋਜ਼ਪੁਰ ਜਾਣ ਵਾਲੀਆਂ ਟਰੇਨਾਂ ਨੂੰ ਕੀਤਾ ਬਹਾਲ

ਜਲੰਧਰ (ਗੁਲਸ਼ਨ)— ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਆਉਣ ਕਾਰਣ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਸਤਲੁਜ ਦਰਿਆ ’ਚ ਵੱਧ ਪਾਣੀ ਆਉਣ ਕਾਰਣ 19 ਅਗਸਤ ਤੋਂ ਫਿਰੋਜ਼ਪੁਰ ਰੂਟ ਦੀਆਂ 8 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਸਥਿਤੀ ਹੁਣ ਕੰਟਰੋਲ ਵਿਚ ਹੋਣ ਕਾਰਣ ਇਨ੍ਹਾਂ ਵਿਚੋਂ 6 ਟਰੇਨਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਬੁੱਧਵਾਰ ਸ਼ਾਮ 5.40 ’ਤੇ ਸਿਟੀ ਸਟੇਸ਼ਨ ਦੇ ਪਲੇਟਫਾਰਮ ਨੰਬਰ 1-ਏ ਤੋਂ ਪਹਿਲੀ ਪੈਸੰਜਰ ਟਰੇਨ 74937 ਫਿਰੋਜ਼ਪੁਰ ਲਈ ਰਵਾਨਾ ਹੋਈ। ਇਸ ਤੋਂ ਬਾਅਦ ਵੀਰਵਾਰ ਤੋਂ 74933/74934 ਅਤੇ 74936/74940 ਜਲੰਧਰ-ਫਿਰੋਜ਼ਪੁਰ-ਜਲੰਧਰ ਅਤੇ 30 ਅਗਸਤ ਤੋਂ ਜਲੰਧਰ-ਫਿਰੋਜ਼ਪੁਰ ਪੈਸੰਜਰ 74935 ਨੂੰ ਰੈਗੂਲਰ ਚਲਾਇਆ ਜਾਵੇਗਾ।


author

shivani attri

Content Editor

Related News