ਹੜ੍ਹ ਦੇ ਕਹਿਰ 'ਚ 'ਰੁੜ੍ਹ ਚੱਲਿਆ' ਪਿੰਡ ਗਿੱਦੜਪਿੰਡੀ, ਇਕ ਥਾਂ ਹੋਰ ਪਈ ਖੱਡ (ਵੀਡੀਓ)

Wednesday, Aug 21, 2019 - 11:49 AM (IST)

ਜਲੰਧਰ— ਜਲੰਧਰ-ਫਿਰੋਜ਼ਪੁਰ ਨੇੜੇ ਪੈਂਦੇ ਪਿੰਡ ਗਿੱਦੜਪਿੰਡੀ ਕੋਲ ਜੀ. ਟੀ. ਰੋਡ 'ਤੇ ਇਕ ਹੋਰ ਖੱਡ ਪੈਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਇਥੋਂ ਪੁੱਲ ਬੈਠਦਾ ਹਾਂ ਤਾਂ ਪਾਣੀ ਦਾ ਫਲੋਅ ਤੇਜ਼ ਹੋਣ ਕਰਕੇ ੩੦ ਦੇ ਕਰੀਬ ਪਿੰਡ ਪਾਣੀ ਦੀ ਲਪੇਟ 'ਚ ਆ ਸਕਦੇ ਹਨ। ਇਸ ਦੇ ਨਾਲ ਹੀ ਫਸਲਾਂ ਦਾ ਵੀ ਕਾਫੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਕਿਹਾ ਕਿ ੨੭ ਜੁਲਾਈ ਨੂੰ ਪ੍ਰਸ਼ਾਸਨ ਵੱਲੋਂ ਇਕ ਤਸਵੀਰ ਭੇਜ ਕੇ ਜਾਣਕਾਰੀ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਨੇ ਕੋਈ ਵੀ ਗੌਰ ਨਹੀਂ ਕੀਤਾ।

PunjabKesari

ਲੋਕਾਂ ਨੇ ਇਸ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਦੱਸੀ ਹੈ। ਉਥੇ ਹੀ ਪ੍ਰਸ਼ਾਸਨ ਵੱਲੋਂ ਜਲੰਧਰ-ਫਿਰੋਜ਼ਪੁਰ ਰੋਡ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਕਿਸੇ ਵੀ ਵੀ ਸਮੇਂ ਇਹ ਪੁਲ ਵਹਿ ਸਕਦਾ ਹੈ। ਦਰਿਆ ਦਾ ਪਾਣੀ ਤੇਜ਼ ਹੋਣ ਕਰਕੇ ਖੱਡ ਲਗਾਤਾਰ ਵੱਧਦੀ ਜਾ ਰਹੀ ਹੈ। ਲੋਕਾਂ ਵੱਲੋਂ ਬੰਨ੍ਹਾਂ ਨੂੰ ਬਣਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

PunjabKesari
ਪੰਜਾਬ 'ਚ ਆਏ ਭਾਰੀ ਹੜ੍ਹ ਕਰਕੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਜਿੱਥੇ ਲੋਕਾਂ ਦੀਆਂ ਜਾਨਾਂ ਤੱਕ ਜਾ ਰਹੀਆਂ ਹਨ, ਉਥੇ ਹੀ ਕਈ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਵੀ ਮਜਬੂਰ ਹੋ ਗਏ ਹਨ।


author

shivani attri

Content Editor

Related News