ਹੜ੍ਹਾਂ 'ਚ ਦੁੱਧ ਵਾਲੇ ਦੀ ਕਰਤੂਤ, ਜਿੰਨੀਆਂ ਲਾਹਣਤਾਂ ਓਨੀਆਂ ਘੱਟ (ਵੀਡੀਓ)

Monday, Aug 19, 2019 - 01:28 PM (IST)

ਜਲੰਧਰ— ਪੰਜਾਬ 'ਚ ਆਏ ਹੜ੍ਹ 'ਚ ਜਿੱਥੇ ਸਭ ਕੁਝ ਵਹਿ ਗਿਆ ਹੈ, ਉੱਥੇ ਹੀ ਲੱਗਦਾ ਹੈ ਕਿ ਇਨਸਾਨੀਅਤ ਅਤੇ ਈਮਾਨਦਾਰੀ ਵੀ ਹੜ੍ਹ ਦੇ ਪਾਣੀ 'ਚ ਰੁੜ੍ਹ ਗਈ ਹੈ। ਇਕ ਪਾਸੇ ਜਿੱਥੇ ਪੰਜਾਬ ਹੜ੍ਹਾਂ ਦੀ ਮਾਰ ਝਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਕ ਵਿਅਕਤੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਅਜਿਹੀ ਕਰਤੂਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਤੌਬਾ-ਤੌਬਾ ਕਰੋਗੇ। 

PunjabKesari

ਦਰਅਸਲ ਸਰਕਾਰ ਵੱਲੋਂ ਹੜ੍ਹ ਪੀੜਤ ਖੇਤਰਾਂ 'ਚ ਬੱਚਿਆਂ ਲਈ ਦੁੱਧ ਭੇਜਿਆ ਗਿਆ ਸੀ ਪਰ ਇਹ ਵਿਅਕਤੀ ਦੁੱਧ 'ਚ ਮਿਲਾਵਟ ਕਰਨ ਤੋਂ ਬਾਜ਼ ਨਹੀਂ ਆਇਆ। ਘਟੀਆ ਕਰਤੂਤ ਕਰਦੇ ਹੋਏ ਇਸ ਵਿਅਕਤੀ ਨੇ ਦੁੱਧ 'ਚ ਹੜ੍ਹ ਦਾ ਪਾਣੀ ਹੀ ਮਿਲਾ ਦਿੱਤਾ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਲੋਕਾਂ ਵੱਲੋਂ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਵੀ ਦਿੱਤੀ ਗਈ ਹੈ। 
ਇਕ ਪਾਸੇ ਹੜ੍ਹ 'ਚ ਇਕ-ਦੂਜੇ ਨੂੰ ਬਚਾਉਣ ਲਈ ਲੋਕ ਮਿਸਾਲਾਂ ਪੇਸ਼ ਕਰ ਰਹੇ ਹਨ ਅਤੇ ਮਨੁੱਖੀ ਚੇਨ ਬਣਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ, ਉੱਥੇ ਜਦੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਤਾਂ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ।


author

shivani attri

Content Editor

Related News