ਟ੍ਰੈਕਟਰ ''ਤੇ ਹੜ੍ਹ ਪੀੜਤਾਂ ਦੀ ਸਾਰ ਲੈਣ ਨਿਕਲੇ ਵਿਧਾਇਕ ਨਾਲ ਵਾਪਰਿਆ ਹਾਦਸਾ

Sunday, Aug 25, 2019 - 06:46 PM (IST)

ਟ੍ਰੈਕਟਰ ''ਤੇ ਹੜ੍ਹ ਪੀੜਤਾਂ ਦੀ ਸਾਰ ਲੈਣ ਨਿਕਲੇ ਵਿਧਾਇਕ ਨਾਲ ਵਾਪਰਿਆ ਹਾਦਸਾ

ਸੁਲਤਾਨਪੁਰ ਲੋਧੀ (ਕਪੂਰਥਲਾ) : ਅੱਜ ਵਿਧਾਇਕ ਨਵਤੇਜ ਸਿੰਘ ਚੀਮਾ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋਣੋ ਵਾਲ-ਵਾਲ ਬਚ ਗਏ ਜਦੋਂ ਉਹ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸਨ। ਇਸ ਦੌਰਾਨ ਪਿੰਡ ਚੰਨਣਵਿੰਡੀ ਤੋਂ ਵਾਟਾਂਵਾਲੀ ਕਲਾਂ ਦਰਮਿਆਨ ਹੜ੍ਹ ਦੇ ਪਾਣੀ ਵਿਚ ਉਨ੍ਹਾਂ ਦਾ ਟਰੈਕਟਰ ਪਲਟਣ ਤੋਂ ਮਸਾਂ ਬਚਿਆ। ਇਸ ਮੌਕੇ ਉਹ ਖ਼ੁਦ ਟਰੈਕਟਰ ਚਲਾ ਰਹੇ ਸਨ ਅਤੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨਵਨੀਤ ਕੌਰ ਬੱਲ ਉਨ੍ਹਾਂ ਨਾਲ ਸਨ, ਜੋ ਕਿ ਪਾਣੀ ਵਿਚ ਫਸ ਗਏ, ਜਿਨ੍ਹਾਂ ਨੂੰ ਐੱਸ. ਐੱਚ. ਓ. ਫੱਤੂਢੀਂਗਾ ਅਤੇ ਸੁਰੱਖਿਆ ਕਰਮੀਆਂ ਵੱਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ। 

PunjabKesari
ਪਾਣੀ ਘੱਟ ਹੋਣ ਕਾਰਨ ਉਥੇ ਕਿਸ਼ਤੀ ਦਾ ਜਾਣਾ ਮੁਸ਼ਕਲ ਸੀ, ਜਿਸ ਕਾਰਨ ਉਨ੍ਹਾਂ ਨੂੰ ਟਰੈਕਟਰ ਰਾਹੀਂ ਜਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਣਾ ਪਿਆ। ਸੜਕ ਦੀ ਚੌੜਾਈ ਘੱਟ ਹੋਣ ਕਾਰਨ ਟਰੈਕਟਰ ਕੱਚੇ ਰਸਤੇ ਵੱਲ ਧਸ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਜਿਨ੍ਹਾਂ ਨੇ ਹੱਥ ਦੇ ਕੇ ਇਲਾਕੇ ਦੀ ਸੇਵਾ ਦਾ ਮੌਕਾ ਪ੍ਰਦਾਨ ਕੀਤਾ।  


author

Gurminder Singh

Content Editor

Related News