ਹੋਲੀ ਤਿਉਹਾਰ ਦੇ ਮੱਦੇਨਜ਼ਰ ਪੁਲਸ ਨੇ ਕੱਢਿਆ ਫਲੈਗ ਮਾਰਚ

03/02/2018 4:57:04 AM

ਕਪੂਰਥਲਾ, (ਭੂਸ਼ਣ)- ਹੋਲੀ ਦੇ ਤਿਉਹਾਰ ਦੇ ਦੌਰਾਨ ਸ਼ਹਿਰ ਵਿਚ ਗੁੰਡਾਗਰਦੀ ਨੂੰ ਰੋਕਣ ਲਈ ਕਪੂਰਥਲਾ ਪੁਲਸ ਨੇ ਸ਼ਹਿਰ ਵਿਚ ਵੱਡੇ ਪੱਧਰ 'ਤੇ ਫਲੈਗ ਮਾਰਚ ਕੱਢਿਆ। ਜਿਸ ਵਿਚ ਥਾਣਾ ਸਿਟੀ ਪੀ. ਸੀ. ਆਰ. ਅਤੇ ਟਰੈਫਿਕ ਪੁਲਸ ਦੇ 50 ਦੇ ਲੱਗਭਗ ਪੁਲਸ ਕਰਮਚਾਰੀ ਅਤੇ ਅਫਸਰ ਸ਼ਾਮਲ ਹੋਏ। ਕਚਹਿਰੀ ਚੌਕ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਮਾਲ ਰੋਡ ਜਾ ਕੇ ਖਤਮ ਹੋਇਆ । ਹੋਲੀ ਦੇ ਤਿਉਹਾਰ ਦੇ ਦੌਰਾਨ ਗੁੰਡਾ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਲੋਕਾਂ ਦਾ ਵਿਸ਼ਵਾਸ ਜਗਾਉਣ ਦੇ ਮਕਸਦ ਨਾਲ ਕਪੂਰਥਲਾ ਪੁਲਸ ਨੇ ਡੀ. ਐੱਸ. ਪੀ. ਸਬ ਡਵੀਜ਼ਨ ਗੁਰਮੀਤ ਸਿੰਘ ਦੀ ਨਿਗਰਾਨੀ ਵਿਚ ਇਕ ਵਿਸ਼ਾਲ ਫਲੈਗ ਮਾਰਚ ਕੱਢਿਆ। 
PunjabKesari
ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ, ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਅਤੇ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ 'ਤੇ ਆਧਾਰਿਤ ਪੁਲਸ ਟੀਮਾਂ ਨੇ ਸ਼ਹਿਰ ਦੇ ਸਦਰ ਬਾਜ਼ਾਰ, ਜਲੌਖਾਨਾ ਚੌਕ, ਸ਼ਾਲੀਮਾਰ ਬਾਗ ਰੋਡ, ਜਲੰਧਰ ਮਾਰਗ, ਬੱਸ ਸਟੈਂਡ ਖੇਤਰ, ਸ੍ਰੀ ਸਤਨਾਰਾਇਣ ਬਾਜ਼ਾਰ ਅਤੇ ਮਾਲ ਰੋਡ ਖੇਤਰ ਵਿਚ ਫਲੈਗ ਮਾਰਚ ਕੱਢਿਆ ।
ਜਿਸ ਦੌਰਾਨ ਪੀ. ਸੀ. ਆਰ. ਅਤੇ ਟਰੈਫਿਕ ਪੁਲਸ ਦੇ ਕਰਮਚਾਰੀ ਮੋਟਰਸਾਈਕਲਾਂ 'ਤੇ ਸਵਾਰ ਸਨ। ਉਥੇ ਹੀ ਥਾਣਾ ਸਿਟੀ ਦੀਆਂ ਟੀਮਾਂ ਵਾਹਨਾਂ 'ਤੇ ਸਵਾਰ ਸੀ । ਕਰੀਬ 2 ਘੰਟੇ ਤਕ ਚਲੇ ਇਸ ਫਲੈਗ ਮਾਰਚ ਨਾਲ ਗੁੰਡਾ ਅਨਸਰਾਂ ਵਿਚ ਕਾਫ਼ੀ ਦਹਿਸ਼ਤ ਦੇਖਣ ਨੂੰ ਮਿਲੀ।   


Related News