ਰਈਆ ‘ਚ ਡੀ. ਐੱਸ. ਪੀ. ਦੀ ਅਗਵਾਈ ‘ਚ ਪੁਲਸ ਵੱਲੋਂ ਫਲੈਗ ਮਾਰਚ

Saturday, May 15, 2021 - 05:36 PM (IST)

ਰਈਆ ‘ਚ ਡੀ. ਐੱਸ. ਪੀ. ਦੀ ਅਗਵਾਈ ‘ਚ ਪੁਲਸ ਵੱਲੋਂ ਫਲੈਗ ਮਾਰਚ

ਬਾਬਾ ਬਕਾਲਾ ਸਾਹਿਬ (ਰਾਕੇਸ਼/ਕੰਗ) : ਡੀ. ਐੱਸ. ਪੀ. ਸੁਰਿੰਦਰਪਾਲ ਧੋਗੜੀ ਅਤੇ ਥਾਣਾ ਮੁਖੀ ਬਿਆਸ ਪ੍ਰਭਜੋਤ ਸਿੰਘ ਦੀ ਅਗਵਾਈ ਵਿਚ ਅੱਜ ਭਾਰੀ ਪੁਲਸ ਫੋਰਸ ਵੱਲੋਂ ਰਈਆ ਦੇ ਮੇਨ ਬਜ਼ਾਰ ਅਤੇ ਜੀ. ਟੀ. ਰੋਡ ‘ਤੇ ਫਲੈਗ ਮਾਰਚ ਕੀਤਾ ਗਿਆ। ਗੱਡੀਆਂ ਰਾਹੀਂ ਸਰਕਾਰ ਵੱਲੋਂ ਜਾਰੀ ਗਾਈਡਲਾਈਜ਼ ਸਬੰਧੀ ਲੋਕਾਂ ਨੂੰ ਜਾਣੂ ਵੀ ਕਰਵਾਇਆ ਗਿਆ ਕਿ ਉਹ ਲਾਕਡਾਊਨ ਦੀ ਪਾਲਣਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਸ਼ਾਮ 5:00 ਵਜੇ ਤਕ ਬੰਦ ਕਰਨ।

PunjabKesari

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਅਮਲ ‘ਚ ਲਿਆਂਦੀ ਜਾਵੇਗੀ। ਡੀ. ਐੱਸ. ਪੀ. ਧੋਗੜੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਮਾਜਕ ਦੂਰੀ ਅਤੇ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਉਣ, ਜਨਤਕ ਇਕੱਠਾ ‘ਚ ਜਾਣ ਅਤੇ ਇਕ ਦੂਸਰੇ ਨਾਲ ਹੱਥ ਮਿਲਾਉਣ ਤੋਂ ਪ੍ਰਹੇਜ਼ ਕਰਨ, ਸੈਨੀਟਾਈਜ਼ ਦੀ ਵਰਤੋਂ ਕਰਦੇ ਰਹਿਣ ਆਦਿ ਬਾਰੇ ਦੱਸਿਆ। ਇਸ ਮੌਕੇ ਚੌਕੀ ਇੰਚਾਰਜ਼ ਚਰਨ ਸਿੰਘ ਪਹਿਲਵਾਨ ਬਾਬਾ ਬਕਾਲਾ ਸਾਹਿਬ ਤੋਂ ਇਲਾਵਾ ਰਈਆ, ਸਠਿਆਲਾ, ਬੁਤਾਲਾ ਆਦਿ ਚੌਕੀਆਂ ਦੇ ਇੰਚਾਰਜ਼ ਵੀ ਹਾਜ਼ਰ ਸਨ।


author

Anuradha

Content Editor

Related News