‘ਪੰਜੇ’ ਚੋਣ ਨਿਸ਼ਾਨ ’ਤੇ ਜਿੱਤੇ ਬਹੁਮਤ ਵਾਲੇ ਆਗੂ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਣ ਲਈ ਰਾਹ ਹੋਣ ਲੱਗਾ ਪੱਧਰਾ
Thursday, Apr 29, 2021 - 10:49 AM (IST)
ਮੋਗਾ (ਗੋਪੀ ਰਾਊਕੇ) - ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੀ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲੰਮੇਂ ਸਮੇਂ ਤੋਂ ਉਡੀਕੀ ਜਾ ਰਹੀਆਂ ਹੈ। ਕਾਂਗਰਸ ਦੇ ਦੋ ਧੜ੍ਹਿਆਂ ਦੇ ਆਪਸੀ ਫਸੇ ‘ਪੇਚ’ ਕਰ ਕੇ ਪ੍ਰਧਾਨਗੀ ਦੀ ਚੋਣ ਦਾ ਕਾਰਜ ਲਟਕ ਰਿਹਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਬੀਤੇ ਕੱਲ ਪੰਜਾਬ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਅਤੇ ਕਾਂਗਰਸ ਹਾਈ ਕਮਾਂਡ ਦੇ ਆਗੂਆਂ ਦੀ ਹੋਈ ਮੀਟਿੰਗ ਵਿੱਚ ਇਹ ਤੈਅ ਹੋ ਗਿਆ ਕਿ ਪੰਜਾਬ ਦੀਆਂ ਜਿਨ੍ਹਾਂ ਕਮੇਟੀਆਂ ਦੀ ਪ੍ਰਧਾਨਗੀ ਦੀ ਚੋਣ ਦਾ ਹਾਲੇ ‘ਰੇੜਕਾ’ ਹੈ, ਉਸ ’ਚ ‘ਪੰਜੇ’ ਦੇ ਚੋਣ ਨਿਸ਼ਾਨ ’ਤੇ ਜਿੱਤੇ ਕੌਂਸਲਰ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਾਉਣ ਦੀ ਰਣਨੀਤੀ ਬਣ ਗਈ ਹੈ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਇਮਰਾਨ ਖਾਨ ਦੇ ਦੌਰੇ ਤੋਂ ਪਹਿਲਾ ਹੋਇਆ ਬੰਬ ਵਿਸਫੋਟ, 1 ਪੁਲਸ ਅਧਿਕਾਰੀ ਦੀ ਮੌਤ, 3 ਜ਼ਖ਼ਮੀ
ਇਸ ਤਰ੍ਹਾਂ ਦੇ ਪਾਰਟੀ ਹਾਈਕਮਾਂਡ ਵੱਲੋਂ ਲਏ ਜਾ ਰਹੇ ਫ਼ੈਸਲੇ ਮਗਰੋਂ ਪੰਜਾਬ ਅਤੇ ਖ਼ਾਸਕਰ ਨਗਰ ਪੰਚਾਇਤ ਬੱਧਨੀ ਕਲਾਂ ਦੇ ਉਨ੍ਹਾਂ ਕੌਂਸਲਰਾਂ ਦੇ ਸੁਫ਼ਨੇ ਧਰੇ ਧਰਾਏ ਰਹਿਣ ਲੱਗੇ, ਜਿਹੜੇ ਅਕਾਲੀ ਦਲ ਤੇ ‘ਆਪ’ ਦੇ ਕੌਂਸਲਰਾਂ ਦੀਆਂ ਵੋਟਾਂ ਨਾਲ ਪ੍ਰਧਾਨਗੀ ਦਾ ਕਿਲ੍ਹਾ ਫਤਿਹ ਕਰਨ ਦੀ ਰਣਨੀਤੀ ਨੂੰ ਆਖਰੀ ਗੇੜ ਤੱਕ ਲੈ ਗਏ ਸਨ। ਇਸ ਤਰ੍ਹਾਂ ਦੀ ਬਣੀ ਸਥਿਤੀ ਮਗਰੋਂ ਇਨ੍ਹਾਂ ਆਗੂਆਂ ਨੂੰ ਪਾਰਟੀ ਹਾਈਕਮਾਂਡ ਦੇ ਤਾਜ਼ਾ ਫ਼ੈਸਲੇ ਮਗਰੋਂ ਨਾਮੋਸ਼ੀ ਝੱਲਣੀ ਪੈ ਸਕਦੀ ਹੈ।
‘ਜਗ ਬਾਣੀ’ ਵਲੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਬੱਧਨੀ ਕਲਾਂ ਨਗਰ ਪੰਚਾਇਤ ਦੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ 13 ਵਿੱਚੋਂ 9 ਉਮੀਦਵਾਰ ਜਿੱਤੇ ਸਨ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਇਨ੍ਹਾਂ ਕੋਲ ਬਹੁਮਤ ਹੋਣ ਕਰਕੇ ਪ੍ਰਧਾਨਗੀ ਦਾ ਫ਼ੈਸਲਾ ਇਸ ਕਰ ਕੇ ਨਹੀਂ ਸੀ ਹੋ ਸਕਿਆ, ਕਿਉਂਕਿ ਇਕ ਪਾਸੇ 5 ਕਾਂਗਰਸੀ ਨਿਰੋਲ ਕੌਂਸਲਰ ਹਨ, ਜਿਹੜੇ ਨੌਜਵਾਨ ਆਗੂ ਤੇ ਕਸਬੇ ਦੇ ਵਿਕਾਸ ਲਈ ਤਿਆਰ ਰਹਿਣ ਵਾਲੇ ਗਰਗ ਪਰਿਵਾਰ ਦੇ ਫਰਜ਼ੰਦ ਜੀਵਨ ਗਰਗ ਨੂੰ ਪ੍ਰਧਾਨਗੀ ਦਾ ਤਾਜ਼ ਪਹਿਨਾਉਣ ਦੀ ਵਕਾਲਤ ਕਰ ਰਹੇ ਹਨ। ਦੂਜੇ ਪਾਸੇ ਦੋ ਹੋਰ ਆਗੂ ਦੋਵੇਂ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਹਨ, ਇਨ੍ਹਾਂ ਵਿੱਚੋਂ ਇਕ ਆਗੂ ਕੋਲ ਆਮ ਆਦਮੀ ਪਾਰਟੀ ਦੇ ਤਿੰਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਕੌਂਸਲਰ ਦਾ ਸਾਥ ਦੱਸਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਕਸਬੇ ਵਿਚ ਭਾਵੇਂ ਚਿਰਾਂ ਤੋਂ ਕਾਂਗਰਸੀ ਮੰਨਿਆ ਜਾਂਦਾ ਰਿਹਾ ਹੈ ਪਰ 2017 ਦੀਆਂ ਚੋਣਾਂ ਤੋਂ ਐਨ ਪਹਿਲਾਂ ਸਰਗਰਮ ਹੋਏ ਤਿੰਨ ਨੌਜਵਾਨ ਜਿਹੜੇ ਆਪ ਤੇ ਆਪਣੇ ਪਰਿਵਾਰਾਂ ਨੂੰ ਵੱਡੇ ਬਹੁਮਤ ਨਾਲ ਕੌਂਸਲਰ ਬਣਾਉਣ ਵਿੱਚ ਕਾਮਯਾਬ ਹੋਏ ਹਨ। ਜਦੋਂ ਇਨ੍ਹਾਂ ਦੀ ਤਿਕੜੀ ਨੇ ਕੰਮ ਕੀਤਾ ਤਾਂ ਕਸਬੇ ਵਿੱਚ ਕਾਂਗਰਸ ਨੂੰ ਨੌਜਵਾਨ ਵਰਗ ਵਿੱਚ ਵਧੇਰੇ ਹਰਮਨਪਿਆਰਤਾ ਮਿਲੀ, ਕਿਉਂਕਿ ਹਰ ਵੇਲੇ ਲੋਕ ਸੇਵਾ ਨੂੰ ਸਮਰਪਿਤ ਰਹਿਣ ਵਾਲੇ ਕੌਂਸਲਰ ਜੀਵਨ ਗਰਗ, ਚੇਅਰਮੈਨ ਰਵੀ ਸ਼ਰਮਾ ਅਤੇ ਵਿਸ਼ਾਲ ਮਿੱਤਲ ਦੀਆਂ ਕੋਰੋਨਾ ਦੌਰਾਨ ਕੀਤੀਆਂ ਸੇਵਾਵਾਂ ਕਿਸੇ ਤੋਂ ਲੁਕੀਆਂ ਨਹੀਂ ਹਨ। ਹੁਣ ਜਦੋਂ ਕੌਂਸਲ ਦੀਆਂ ਚੋਣਾਂ ਸੰਪੰਨ ਹੋ ਗਈਆਂ ਹਨ ਤਾਂ ਨੌਜਵਾਨ ਆਗੂ ਜੀਵਨ ਬੱਧਨੀ ਨੂੰ ਪ੍ਰਧਾਨ ਪਦ ਲਈ ਕਸਬੇ ਵਿੱਚ ਮੰਗ ਜ਼ੋਰ ਫੜ੍ਹਨ ਲੱਗੀ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਸਬੰਧੀ ਕੌਂਸਲਰ ਦੀ ਹਾਜ਼ਰੀ ਵਿੱਚ ਸਾਰੀ ਸਥਿਤੀ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਚੋਣਾਂ ਲਈ ਮੋਗਾ ਦੇ ਆਬਜ਼ਰਵਰ ਭਾਰਤ ਭੂਸ਼ਨ ਆਸ਼ੂ ਨੂੰ ਜਾਣੂੰ ਕਰਵਾਇਆ ਗਿਆ ਹੈ। ਚੋਣ ਵਿੱਚ ਜਿਸ ਕਿਸੇ ਕਾਂਗਰਸੀ ਕੌਂਸਲਰ ਨੂੰ ਪਾਰਟੀ ਹਾਈਕਮਾਂਡ ਵੱਲੋਂ ਪ੍ਰਧਾਨ ਦੇ ਤੌਰ ’ਤੇ ਪੇਸ਼ ਕੀਤਾ ਜਾਵੇਗਾ ਸਮੁੱਚੇ ਕੌਂਸਲਰ ਹਾਈ ਕਮਾਂਡ ਦੇ ਹੁਕਮ ’ਤੇ ਫੁੱਲ ਚੜ੍ਹਾਉਣਗੇ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼
ਬੀਬੀ ਰਾਜਵਿੰਦਰ ਕੌਰ ਭਾਗੀਕੇ, ਸਾਬਕਾ ਵਿਧਾਇਕਾਂ ਅਤੇ ਹਲਕਾ ਇੰਚਾਰਜ
ਬੱਧਨੀ ਕਲਾਂ ਸ਼ਹਿਰ ਦਾ ਸਰਬਪੱਖੀ ਵਿਕਾਸ ਹਰ ਸ਼ਹਿਰ ਨਿਵਾਸੀ ਦਾ ਸੁਫ਼ਨਾ ਹੈ, ਕਿਉਂਕਿ ਕਸਬੇ ਹਾਲੇ ਕਈ ਸਹੂਲਤਾਂ ਪੱਖੋਂ ਵਾਂਝਾ ਹੈ, ਜਿਸ ਆਸ ਨਾਲ ਸ਼ਹਿਰੀਆਂ ਨੇ ਕਾਂਗਰਸ ਦੀ ਅਗਵਾਈ ਵਾਲੀ ਕਮੇਟੀ ਬਣਾਈ ਹੈ। ਉਨ੍ਹਾਂ ਆਸਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ਼ਹਿਰ ਦੇ ਵਿਕਾਸ ਲਈ ਸਾਰੇ ਇਕਜੁੱਟਤਾ ਨਾਲ ਕੰਮ ਕਰਨਗੇ ਤੇ ਪਾਰਟੀ ਹਾਈ ਕਮਾਂਡ ਜਿਸ ਆਗੂ ਦੇ ਸਿਰ ’ਤੇ ਹੱਥ ਰੱਖੇਗੀ, ਉਹ ਸਭ ਨੂੰ ਮਨਜ਼ੂਰ ਹੋਵੇਗਾ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ