ਵਿਧਾਨ ਸਭਾ ਚੋਣਾਂ ’ਚ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਪਹਿਲੇ ਪੜਾਅ ਦੀ ਜਾਂਚ ਸ਼ੁਰੂ
Tuesday, Oct 05, 2021 - 05:51 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਸੰਗਰੂਰ ’ਚ ਇਲੈਕਟ੍ਰੋਨਿਕ ਵੋਟਿਗ ਮਸ਼ੀਨਾਂ ਦੀ ਪਹਿਲੇ ਪੜਾਅ ਦੀ ਜਾਂਚ (ਫਸਟ ਲੈਵਲ ਚੈਕਿੰਗ) ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਰਾਮਵੀਰ, ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਲੇਰੋਕਟਲਾ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਈਸ਼ਾ ਸਿੰਗਲ ਵਧੀਕ ਡਿਪਟੀ ਕਮਿਸ਼ਨਰ (ਅਰਬਨ) ਕਮ ਐੱਫ. ਐੱਲ. ਸੀ. ਇੰਚਾਰਜ਼ ਸੰਗਰੂਰ ਅਤੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ 3121 ਬੀ. ਯੂ., 1962 ਸੀ. ਯੂ. ਅਤੇ 2109 ਵੀ. ਵੀ. ਪੈਟ. ਦੀ ਚੈਕਿੰਗ ਭਾਰਤ ਚੋਣ ਕਮਿਸ਼ਨ ਵਲੋਂ ਭੇਜੇ ਗਏ ਇੰਜੀਨੀਅਰਾਂ ਦੁਆਰਾ ਲਗਭਗ 25 ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਉਨਾਂ ਵਲੋਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਕਿ ਇਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾ ਵਿਧਾਨ ਸਭਾ ਚੋਣਾਂ 2022 ਵਿੱਚ ਵਰਤੀਆ ਜਾਣੀਆ ਹਨ।
ਇਹ ਵੀ ਪੜ੍ਹੋ : ਜਮੀਰ ਬਚੀ ਹੁੰਦੀ ਤਾਂ ਤੁਰੰਤ ਅਸਤੀਫ਼ੇ ਦੇ ਦਿੰਦੇ ਹਰਿਆਣਾ ਤੇ ਯੂਪੀ ਦੇ ਮੁੱਖ ਮੰਤਰੀ : ਪ੍ਰਤਾਪ ਸਿੰਘ ਬਾਜਵਾ
ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦੇ ਚਲ ਰਹੇ ਕੰਮ ਨੂੰ ਰੋਜ਼ਾਨਾ ਆਪਣੀ ਹਾਜ਼ਰੀ ਹੇਠ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਾਰਦਰਸ਼ੀ ਚੋਣ ਪ੍ਰਕਿਰਿਆ ਦੇ ਕੰਮ ਨੂੰ ਅਮਲ ’ਚ ਲਿਆਦਾ ਜਾ ਸਕੇ। ਇਸ ਮੌਕੇ ਵਿਸ਼ੇਸ ਤੌਰ ’ਤੇ ਰਣਜੀਤਸਿੰਘ ਸ਼ੇਰਗਿੱਲ ਜਿਲਾ ਨੋਡਲ ਅਫਸਰ ਈ. ਵੀ. ਐੱਮ., ਵੀ. ਵੀ. ਪੈਟ. -ਕਮ- ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ, ਨਿਰਮਲਾ ਰਾਣੀ ਚੋਣ ਤਹਿਸੀਲਦਾਰ ਸੰਗਰੂਰ ਤੇ ਹੋਰ ਸਟਾਫ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਯੋਗੀ ਅਤੇ ਮੋਦੀ ’ਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਵੜੀ : ਰਾਘਵ ਚੱਢਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ