ਪਹਿਲਾ ਮਹੇੜੂ ਕਬੱਡੀ ਕੱਪ ਅੱਜ
Monday, Mar 02, 2020 - 01:38 AM (IST)
ਜਲੰਧਰ (ਮਹੇਸ਼ ਖੋਸਲਾ)- ਲਵਲੀ ਯੂਨੀਵਰਸਿਟੀ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਮਹੇੜੂ-ਰਾਏਪੁਰ ਰੋਡ 'ਤੇ ਪਿੰਡ ਰਾਏਪੁਰ ਫਰਾਲਾ (ਹਲਕਾ ਜਲੰਧਰ ਛਾਉਣੀ) ਦੇ ਸਟੇਡੀਅਮ ਦੇ ਸਾਹਮਣੇ 2 ਮਾਰਚ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਯੰਗ ਫਾਰਮਰ ਪਹਿਲੇ ਮਹੇੜੂ ਸੁਪਰ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਐੱਨ. ਆਰ. ਆਈ. ਵੀਰ ਆਪਣਾ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕਾਂ ਅਰਵਿੰਦਰ ਸਿੰਘ ਜੱਸੜ, ਗੁਰਪ੍ਰੀਤ ਸਿੰਘ ਢੇਸੀ, ਕੁਲਦੀਪ ਸਿੰਘ ਸੰਘਾ, ਰਾਏਪੁਰ ਦੀ ਮਹਿਲਾ ਸਰਪੰਚ ਦੇ ਪਤੀ ਬਲਵੀਰ ਸਿੰਘ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਇੰਗਲੈਂਡ ਨਿਵਾਸੀ ਜਸਪਾਲ ਸਿੰਘ ਢੇਸੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਅਜੀਤ ਸਿੰਘ ਸੰਘਾ ਅਤੇ ਤਜਿੰਦਰ ਸਿੰਘ ਨਿੱਝਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਵਿਚ ਮੇਜਰ ਲੀਗ ਦੀਆਂ 8 ਟੀਮਾਂ ਦੇ ਭੇੜ ਹੋਣਗੇ। ਪਹਿਲਾ ਇਨਾਮ ਢਾਈ ਲੱਖ ਰੁਪਏ ਅਤੇ ਦੂਸਰਾ ਇਨਾਮ 2 ਲੱਖ ਰੁਪਏ ਦਿੱਤਾ ਜਾਵੇਗਾ। ਬੈਸਟ ਸਟਾਪਰ ਤੇ ਬੈਸਟ ਰੇਡਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਇਨਾਮਾਂ ਦੀ ਵੰਡ ਸਮੇਂ ਸ਼ਾਮ 3 ਵਜੇ ਬੱਬੂ ਮਾਨ ਦਾ ਖੁੱੱਲ੍ਹਾ ਅਖਾੜਾ ਲੱਗੇਗਾ। ਕਬੱਡੀ ਕੱਪ ਸਬੰਧੀ ਜਾਣਕਾਰੀ ਦੇਣ ਸਮੇਂ ਅਮਰਜੀਤ ਸਿੰਘ ਸਾਬਕਾ ਸਰਪੰਚ, ਤੀਰਥ ਸਿੰਘ ਲੰਬੜਦਾਰ, ਮਾ. ਹਰਜਿੰਦਰ ਸਿੰਘ, ਸੁਰਜੀਤ ਸਿੰਘ ਪਨੇਸਰ, ਸਤਵੀਰ ਸਿੰਘ ਢੇਸੀ, ਜਸਬੀਰ ਸਿੰਘ ਭੂਣ, ਮਨਜਿੰਦਰ ਸਿੰਘ ਢੇਸੀ, ਮਹਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਲੱਲੀ, ਹੁਸਨ ਲਾਲ ਸੁੰਮਨ ਸਾਬਕਾ ਸਰਪੰਚ ਆਦਿ ਵੀ ਹਾਜ਼ਰ ਸਨ।