ਇਟਲੀ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਤੋਂ ਇਕ ਹੋਰ ਸ਼ਹਿਰ ਲਈ ਸ਼ੁਰੂ ਹੋਈ ਸਿੱਧੀ ਉਡਾਣ

Thursday, Nov 02, 2023 - 06:32 PM (IST)

ਅੰਮ੍ਰਿਤਸਰ (ਜ.ਬ.)- ਅੰਮ੍ਰਿਤਸਰ ਤੋਂ ਨਿਓਸ ਏਅਰਲਾਈਨ ਵੱਲੋਂ ਇਟਲੀ ਦੇ ਵੇਰੋਨਾ ਸ਼ਹਿਰ ਲਈ ਬੀਤੇ ਦਿਨ ਬੁੱਧਵਾਰ ਤੋਂ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੇਰੋਨਾ ਸ਼ਹਿਰ ਲਈ ਪਹਿਲੀ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਕਿਤੇ ਵੀ ਇਸ ਸ਼ਹਿਰ ਲਈ ਸਿੱਧੀਆਂ ਉਡਾਣਾਂ ਨਹੀਂ ਸਨ ਪਰ ਹੁਣ ਇਸ ਨੂੰ ਨਿਓਸ ਏਅਰਲਾਈਨ ਨੇ ਸ਼ੁਰੂ ਕਰ ਦਿੱਤਾ ਹੈ, ਜੋ ਹਫ਼ਤੇ ਵਿਚ ਇਕ ਵਾਰ ਉਡਾਣ ਭਰੇਗੀ।

ਇਹ ਵੀ ਪੜ੍ਹੋ-  ਲੰਡਨ ’ਚ 19 ਸਾਲਾ ਪੰਜਾਬੀ ਕੁੜੀ ਦਾ ਕਤਲ, ਚਾਕੂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਨਿਓਸ ਕੰਪਨੀ ਦੇ ਭਾਰਤ ਦੇ ਨੁਮਾਇੰਦੇ ਕੁਲਵੰਤ ਰਾਏ ਘਈ, ਡਾਇਰੈਕਟਰ ਰਾਮ ਘਈ, ਸਟੇਸ਼ਨ ਮੈਨੇਜਰ ਅਮਿਤ ਸ਼ਰਮਾ, ਰਾਜੀਵ ਆਨੰਦ, ਮਾਨ ਸਿੰਘ ਨੇ ਦੱਸਿਆ ਕਿ ਫਿਲਹਾਲ ਇਹ ਉਡਾਣ ਹਫ਼ਤੇ ਵਿਚ ਇਕ ਵਾਰ ਚਲਾਈ ਜਾਣੀ ਹੈ। ਭਵਿੱਖ ਵਿਚ ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਇਸ ਦੀ ਗਿਣਤੀ ਵਧਾ ਕੇ ਇਕ ਤੋਂ ਜ਼ਿਆਦਾ ਕਰਨ ਦੀ ਯੋਜਨਾ ਹੈ।

ਹਰ ਬੁੱਧਵਾਰ 3.55 ਵਜੇ ਭਰੇਗੀ ਉਡਾਣ 

ਭਾਰਤੀ ਸਮੇਂ ਅਨੁਸਾਰ ਇਹ ਉਡਾਣ ਨੇ ਬੁੱਧਵਾਰ ਨੂੰ ਸਵੇਰੇ 3.35 ਵਜੇ ਵੇਰੋਨਾ ਸ਼ਹਿਰ ਤੋਂ ਉਡਾਣ ਭਰੀ ਅਤੇ ਬੁੱਧਵਾਰ ਨੂੰ ਦੁਪਹਿਰ 1.55 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ। ਇਸੇ ਤਰ੍ਹਾਂ ਇਹ ਉਡਾਣ ਬੁੱਧਵਾਰ ਨੂੰ ਦੁਪਹਿਰ 3.55 ਵਜੇ ਵੇਰੋਨਾ ਲਈ ਉਡਾਣ ਭਰੀ। ਇਸ ਰੂਟ ’ਤੇ ਏਅਰਲਾਈਨ ਵੱਲੋਂ 180 ਸੀਟਾਂ ਵਾਲਾ ਜਹਾਜ਼ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ

ਪੰਜਾਬ ਸਮੇਤ ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਹੋਵੇਗਾ ਫ਼ਾਇਦਾ

ਇਸ ਸਮੇਂ ਅੰਮ੍ਰਿਤਸਰ ਤੋਂ ਮਿਲਾਨ ਲਈ ਉਡਾਣਾਂ ਚਲਦੀਆਂ ਸਨ ਪਰ ਉੱਥੋਂ ਰੇਲ ਜਾਂ ਬੱਸ ਰਾਹੀਂ ਵੇਰੋਨਾ ਜਾਣਾ ਪੈਂਦਾ ਸੀ, ਜਦੋਂਕਿ ਵੇਰੋਨਾ ਸ਼ਹਿਰ ਵਿੱਚ ਪੰਜਾਬੀਆਂ ਸਮੇਤ ਦੋ ਲੱਖ ਤੋਂ ਵੱਧ ਲੋਕ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਲੋਕ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਸਿੱਧੀਆਂ ਉਡਾਣਾਂ ਰਾਹੀਂ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਇਟਲੀ ਦੇ ਸ਼ਹਿਰ ਵੇਰੋਨਾ ਵਿੱਚ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਬਹੁਤ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ-  ਲਖਬੀਰ ਲੰਡਾ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਮੰਗੀ ਫ਼ਿਰੌਤੀ, ਕਿਹਾ-20 ਲੱਖ ਦੇ ਨਹੀਂ ਤਾਂ ਮਾਰਿਆ ਜਾਵੇਂਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News