ਜ਼ੀਰਕਪੁਰ 'ਚ ਪਹਿਲੇ ਕੋਰੋਨਾ ਕੇਸ ਦੀ ਪੁਸ਼ਟੀ, ਪੰਜਾਬ 'ਚ ਪੀੜਤਾਂ ਦਾ ਅੰਕੜਾ 1500 ਤੋਂ ਪਾਰ
Wednesday, May 06, 2020 - 03:35 PM (IST)
ਜ਼ੀਰਕਪੁਰ (ਰਾਣਾ, ਕੁਲਦੀਪ) : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਪੰਜਾਬ ਦਾ ਮੋਹਾਲੀ ਸ਼ਹਿਰ ਵੀ ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ। ਇਸ ਦੇ ਤਹਿਤ ਹੀ ਮੋਹਾਲੀ ਦੇ ਜ਼ੀਰਕਪੁਰ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਜ਼ੀਰਕਪੁਰ ਦੇ ਅਪਾਰਟਮੈਂਟ 'ਚ ਰਹਿਣ ਵਾਲੇ 57 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋਂ ਕੀਤੀ ਗਈ ਹੈ। ਇਸ ਨਵੇਂ ਕੇਸ ਤੋਂ ਬਾਅਦ ਮੋਹਾਲੀ ਜ਼ਿਲੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 96 ਹੋ ਗਿਆ ਹੈ। ਹੁਣ ਤੱਕ ਸ਼ਹਿਰ 'ਚ 43 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਵਾਪਸੀ ਕਰ ਲਈ ਹੈ, ਜਦੋਂ ਕਿ 51 ਕੋਰੋਨਾ ਦੇ ਕੇਸ ਇਸ ਸਮੇਂ ਐਕਟਿਵ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਕੱਲ ਤੋਂ ਖੁੱਲ੍ਹਣਗੇ ਪਾਵਰਕਾਮ ਦੇ ਦਫਤਰ, ਇਸ ਲਈ ਲੈਣਾ ਪਿਆ ਫੈਸਲਾ...
921 ਲੋਕ ਅਜੇ ਵੀ ਕੁਆਰੰਟਾਈਨ 'ਚ
ਮੋਹਾਲੀ ਜ਼ਿਲ੍ਹੇ ਦੇ ਹੁਣ ਤੱਕ 96 ਪਾਜ਼ੇਟਿਵ ਕੇਸਾਂ 'ਚੋਂ 43 ਵਿਅਕਤੀ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸੇ ਤਰ੍ਹਾਂ ਜ਼ਿਲ੍ਹੇ 'ਚੋਂ ਕੁੱਲ ਹੁਣ ਤੱਕ 1700 ਦੇ ਕਰੀਬ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਹੁਣ ਤੱਕ 2563 ਵਿਅਕਤੀਆਂ ਨੇ ਸਫਲਤਾਪੂਰਵਕ ਆਪਣੀ ਕੁਆਰੰਟਾਈਨ ਮਿਆਦ ਪੂਰੀ ਕਰ ਲਈ ਹੈ ਅਤੇ ਮੌਜੂਦਾ ਸਮੇਂ 'ਚ ਕੁੱਲ 921 ਵਿਅਕਤੀ ਅਜੇ ਵੀ ਕੁਆਰੰਟਾਈਨ ਮਿਆਦ ਅਧੀਨ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 'ਦਫਤਰੀ ਕੰਮਕਾਜ' ਲਈ ਪ੍ਰੋਟੋਕਾਲ ਜਾਰੀ, ਦਿੱਤੇ ਖਾਸ ਨਿਰਦੇਸ਼
ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 1535 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1535 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 230, ਲੁਧਿਆਣਾ 155, ਜਲੰਧਰ 137, ਮੋਹਾਲੀ 'ਚ 96, ਪਟਿਆਲਾ 'ਚ 87, ਹੁਸ਼ਿਆਰਪੁਰ 'ਚ 88, ਤਰਨਾਰਨ 87, ਪਠਾਨਕੋਟ 'ਚ 27, ਮਾਨਸਾ 'ਚ 19, ਕਪੂਰਥਲਾ 19, ਫਰੀਦਕੋਟ 44, ਸੰਗਰੂਰ 'ਚ 95, ਨਵਾਂਸ਼ਹਿਰ 'ਚ 86, ਰੂਪਨਗਰ 17, ਫਿਰੋਜ਼ਪੁਰ 'ਚ 40, ਬਠਿੰਡਾ 36, ਗੁਰਦਾਸਪੁਰ 79, ਫਤਿਹਗੜ੍ਹ ਸਾਹਿਬ 'ਚ 16, ਬਰਨਾਲਾ 19, ਫਾਜ਼ਿਲਕਾ 39 ਮੋਗਾ 54, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 'ਭਗਵਾਨਪੁਰੀਆ' ਨੂੰ ਕੋਰੋਨਾ ਹੋਣ 'ਤੇ ਡਰੇ ਸਾਥੀ ਗੈਂਗਸਟਰਾਂ ਦੇ ਪਰਿਵਾਰ, ਜਤਾਇਆ ਵੱਡਾ ਖਦਸ਼ਾ