ਗੈਂਗਸਟਰ ਦੇ ਘਰ ਪਹੁੰਚੀ ਪੰਜਾਬ ਪੁਲਸ, ਫਰੌਲਿਆ ਚੱਪਾ-ਚੱਪਾ (ਵੀਡੀਓ)
Thursday, Mar 28, 2019 - 04:11 AM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ 'ਚ ਗੈਂਗਸਟਰ ਗਗਨ ਜੱਜ ਦੇ ਘਰ 'ਚ ਪੰਜਾਬ ਪੁਲਸ ਨੇ ਭਾਰੀ ਫੋਰਸ ਨਾਲ ਚਾਰੇ ਪਾਸਿਓਂ ਘੇਰਾਬੰਦੀ ਕਰ ਉਸਦੀ ਭਾਲ ਕੀਤੀ। ਪਰ ਪੁਲਸ ਦੇ ਹੱਥ ਉਸਨੂੰ ਫੜਨ 'ਚ ਸਫਲਤਾ ਨਹੀਂ ਲੱਗੀ। ਦੱਸ ਦੇਈਏ ਕਿ ਗਗਨ ਜੱਜ 'ਤੇ ਕਈ ਗੰਭੀਰ ਮਾਮਲੇ ਦਰਜ ਨੇ ਤੇ ਪੁਲਸ ਦੇ ਰਿਕਾਰਡ 'ਚ ਉਹ ਭਗੌੜਾ ਵੀ ਹੈ। ਇਸ ਮੌਕੇ ਜ਼ਿਲੇ ਦੇ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਸੰਦੀਪ ਜੱਜ ਜ਼ਿਆਦਾ ਸਮਾਂ ਭਗੌੜਾ ਨਹੀਂ ਰਹਿ ਸਕਦਾ ਤੇ ਪੁਲਸ ਜਲਦ ਉਸ ਨੂੰ ਕਾਬੂ ਕਰ ਲਵੇਗੀ