ਰਾਮਨੌਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

Monday, Apr 15, 2019 - 03:55 AM (IST)

ਰਾਮਨੌਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਫਿਰੋਜ਼ਪੁਰ (ਆਵਲਾ)-ਸ੍ਰੀ ਰਾਮ ਜੀ ਦਾ ਜਨਮ ਦਿਨ ਰਾਮਨੌਮੀ ਦਾ ਤਿਉਹਾਰ ਬਾਬਾ ਦੂਧਾਧਾਰੀ ਜੀ ਮਹਾਰਾਜ ਮੰਦਰ ’ਚ ਧੂਮ-ਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਸਚਿਨ ਆਵਲਾ ਨੇ ਦੱਸਿਆ ਕਿ ਇਹ ਤਿਉਹਾਰ ਹਰ ਸਾਲ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਤੇ ਮੰਦਰ ਵਿਚ 24 ਮਾਰਚ ਤੋਂ 13 ਅਪ੍ਰੈਲ ਤੱਕ 21 ਸ੍ਰੀ ਰਾਮਾਇਣ ਦੇ ਪਾਠ ਕਰਵਾਏ ਤੇ ਭੋਗ ਪਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਦੇ ਪਾਠ ਦਾ ਭੋਗ ਸਵ. ਡਾ. ਹਰਭਜਨ ਸਿੰਘ ਆਵਲਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਪਵਾਇਆ ਗਿਆ। ਇਸ ਦੌਰਾਨ ਸ਼ਹਿਰ ਦੀ ਸੁੱਖ-ਸ਼ਾਂਤੀ ਲਈ ਵਿਸ਼ੇਸ਼ ਤੌਰ ’ਤੇ ਹਵਨ ਯੱਗ ਵੀ ਕੀਤਾ ਗਿਆ। ਸ੍ਰੀ ਰਾਮ ਜੀ ਦਾ ਦਰਬਾਰ ਫੁੱਲਾਂ ਤੇ ਗੁਬਾਰਿਆਂ ਨਾਲ ਸਜਾਇਆ ਗਿਆ। ਇਸਦੇ ਨਾਲ ਹੀ ਰਾਮ ਜੀ ਦੇ ਜਨਮ ਦੀ ਖੁਸ਼ੀ ਵਿਚ ਭਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਮੰਦਰ ਵਿਚ ਸੰਗਤ ਲਈ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਦੇ ਲੰਗਰ ਲਾਏ ਗਏ। ਇਸ ਮੌਕੇ ਕਾਰੋਬਾਰੀ ਦੀਪਕ ਰਜਿੰਦਰ ਆਵਲਾ, ਜਤਿੰਦਰ ਆਵਲਾ, ਭੂਸ਼ਨ ਸ਼ਰਮਾ, ਚੰਦਨ ਸ਼ਰਮਾ, ਸੀਮੂ ਪਾਸੀ, ਰਾਜ ਮੋਂਗਾ, ਡੈਨੀ ਕੁਮਾਰ, ਪੰਡਤ ਦੀਪਕ ਕੁਮਾਰ, ਕੁੱਕੂ ਪੁੱਗਲ, ਪੱਪੀ ਨਰੂਲਾ, ਦੀਪੂ ਆਵਲਾ, ਰਮੇਸ਼, ਮੀਤੂ ਆਵਲਾ, ਹੀਰਾ ਲਾਲ, ਨੀਟਾ ਸ਼ਰਮਾ, ਸੰਦੀਪ ਮੋਂਗਾ ਆਦਿ ਮੌਜੂਦ ਸਨ। ਰਾਮਨੌਮੀ ’ਤੇ ਸੁੰਦਰ ਸਜਾਇਆ ਦਰਬਾਰ ਅਤੇ ਲੰਗਰ ਛਕ ਰਹੀ ਸੰਗਤ। (ਆਵਲਾ)

Related News