ਮਮਦੋਟ ਵਿਖੇ ਮਹਾਮਾਈ ਦਾ ਜਗਰਾਤਾ ਕਰਵਾਇਆ
Monday, Apr 15, 2019 - 03:54 AM (IST)

ਫਿਰੋਜ਼ਪੁਰ (ਸ਼ਰਮਾ, ਜਸਵੰਤ)-ਮਹਾਮਾਈ ਦੇ ਨਰਾਤਿਆਂ ਤੋਂ ਬਾਅਦ ਦੁਰਗਾ ਅਸ਼ਟਮੀ ਦੇ ਸਬੰਧ ’ਚ ਨਵ ਦੁਰਗਾ ਮੰਦਰ ਮਮਦੋਟ ਵਿਖੇ ਮਹਾਮਾਈ ਦਾ ਜਗਰਾਤਾ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਨਵ ਦੁਰਗਾ ਭਜਨ ਮੰਡਲੀ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ। ਸਭ ਤੋਂ ਪਹਿਲਾਂ ਭਜਨ ਮੰਡਲੀ ਦੇ ਮਹੰਤ ਵਿਨੋਦ ਕੁਮਾਰ ਕਪੂਰ ਵੱਲੋਂ ਮੰਗਲਾਚਰਨ ਅਤੇ ਉਸ ਤੋਂ ਬਾਅਦ ਸ੍ਰੀ ਗਣੇਸ਼ ਵੰਦਨਾ ਦੀ ਉਸਤਿਤ ਸੋਨੂੰ ਮਦਾਨ ਵੱਲੋਂ ਕੀਤੀ। ਇਸ ਤੋਂ ਬਾਅਦ ਸਾਰੇ ਭਗਤਾਂ ਨੇ ਮਹਾਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ । ਸਟੇਜ ਸਕੱਤਰ ਦੀ ਭੂਮਿਕਾ ਅਨਿਲ ਕੁਮਾਰ ਆਹੂਜਾ (ਲੱਕੀ) ਨੇ ਬਾਖੂਬੀ ਨਿਭਾਈ। ਇਸ ਸਮੇਂ ਅਨਿਲ ਧਵਨ, ਕੇਸਰ ਪਾਲ, ਸੁਭਾਸ਼ ਚੰਦਰ ਧਵਨ ਆਦਿ ਹਾਜ਼ਰ ਸਨ।