ਉਦਯੋਗਪਤੀ ਜੱਸਪਾਲ ਚਾਵਲਾ ਨੂੰ ਸ਼ਰਧਾਂਜਲੀਆਂ ਭੇਟ

04/03/2019 4:14:37 AM

ਫਿਰੋਜ਼ਪੁਰ (ਰੰਮੀ ਗਿੱਲ)–ਇਥੋਂ ਦੇ ਪ੍ਰਸਿੱਧ ਕਾਰੋਬਾਰੀ ਸੁਰਿੰਦਰ ਕੁਮਾਰ ਚਾਵਲਾ (ਪੈਟਰੋਲ ਪੰਪ ਭਾਰਤ ਪੈਟਰੋਲੀਅਮ, ਭੱਠੇ ਵਾਲੇ), ਵਿਜੇ ਕੁਮਾਰ ਚਾਵਲਾ (ਬਿੱਟੂ) ਅਤੇ ਹੰਸ ਰਾਜ ਚਾਵਲਾ (ਪੱਪੂ) ਦੇ ਵੱਡੇ ਭਰਾ, ਗੌਤਮ ਚਾਵਲਾ (ਸੀ .ਏ.) ਦੇ ਪਿਤਾ ਅਤੇ ਹਰੀਸ਼ ਚਾਵਲਾ ਤੇ ਰੋਹਿਤ ਚਾਵਲਾ ਦੇ ਤਾਇਆ ਜੱਸਪਾਲ ਚਾਵਲਾ (ਪ੍ਰਸਿੱਧ ਉਦਯੋਗਪਤੀ ਪੈਟਰੋਲ ਪੰਪ, ਭਾਰਤ ਪੈਟਰੋਲੀਅਮ ਅਤੇ ਭੱਠੇੇ ਵਾਲੇ) ਦੇ ਅਕਾਲ ਚਲਾਣੇ ਉਪਰੰਤ ਬਰਾਡ਼ ਪੈਲੇਸ ਮੁੱਦਕੀ (ਫਿਰੋਜ਼ਪੁਰ) ਵਿਖੇ ਉਨ੍ਹਾਂ ਨਮਿੱਤ ਰੱਖੇ ਗਏ ਸ੍ਰੀ ਗਰੁਡ਼ ਪੁਰਾਣ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਸਮੇਂ ਆਯੋਜਿਤ ਸ਼ਰਧਾਂਜਲੀ ਸਮਾਗਮ ’ਚ ਪੰਡਤ ਗੋਵਿੰਦ ਰਾਮ ਅਤੇ ਜਗਰਾਓਂ ਤੋਂ ਆਏ ਕਥਾ ਵਾਚਕਾਂ ਵੱਲੋਂ ਕਥਾ ਕੀਤੀ ਗਈ। ਹਲਕੇ ਦੇ ਸਾਬਕਾ ਵਿਧਾਇਕ ਸ. ਜੋਗਿੰਦਰ ਸਿੰਘ ਜਿੰਦੂ ਨੇ ਸੇਠ ਜੱਸਪਾਲ ਚਾਵਲਾ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਮੀਤ ਸਿੰਘ ਬਰਾਡ਼ ਨੇ ਚਾਵਲਾ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲਾ ਕਾਂਗਰਸ ਫਿਰੋਜ਼ਪੁਰ ਦੇ ਸਾਬਕਾ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਤੋਂ ਇਲਾਵਾ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ, ਸਾਹਿਤ ਸਭਾ ਮੁੱਦਕੀ, ਪ੍ਰੈੱਸ ਕਲੱਬ ਮੁੱਦਕੀ, ਸ੍ਰੀ ਦੁਰਗਾ ਭਜਨ ਮੰਡਲੀ, ਜੈ ਮਾਂ ਚਿੰਤਪੂਰਨੀ ਲੰਗਰ ਕਮੇਟੀ, ਮਾਤਾ ਆਸ਼ਾਪੂਰਨੀ ਮੰਦਰ ਕਮੇਟੀ, ਸ਼ੇਰ-ਏ-ਪੰਜਾਬ ਯੂਥ ਕਲੱਬ, ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਕਸਬੇ ਦੀਆਂ ਸਮਾਜ-ਸੇਵੀ ਕਲੱਬਾਂ ਅਤੇ ਧਾਰਮਕ ਜਥੇਬੰਦੀਆਂ ਵੱਲੋਂ ਸ਼ੋਕ ਸੰਦੇਸ਼ ਭੇਜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਸਮੇਂ ਈਸ਼ ਓਬਰਾਏ ਬਠਿੰਡਾ, ਹੇਮੰਤ ਵਿੱਜ ਲੁਧਿਆਣਾ, ਕੇਵਲ ਕ੍ਰਿਸ਼ਨ ਮਨਚੰਦਾ, ਸੰਤ ਰਾਮ ਭੰਡਾਰੀ, ਰਾਜੇਸ਼ ਸਰਦਾਨਾ, ਚੰਦਰ ਸ਼ੇਖਰ ਭਟਨੇਜਾ, ਪਰਮਜੀਤ ਨਰੂਲਾ, ਸੰਦੀਪ ਸੇਤੀਆ, ਬਾਲ ਮੁਕੰਦ, ਸੁਰਿੰਦਰਪਾਲ, ਬਸੰਤ ਲਾਲ ਸਿਰਸਾ, ਸਤਨਾਮ ਸਿੰਘ ਬਾਸੀ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ ਕਮੇਟੀ ਮੁੱਦਕੀ, ਬਲਵਿੰਦਰ ਸਿੰਘ ਭੈਲ, ਅਕਾਲੀ ਆਗੂ ਹਰੀ ਸਿੰਘ ਲੁਹਾਮ, ਤਰਸੇਮ ਸਿੰਘ ਮੱਲਾ ਪ੍ਰਧਾਨ ਤਲਵੰਡੀ ਭਾਈ, ਰਾਜਿੰਦਰ ਛਾਬਡ਼ਾ ਤਲਵੰਡੀ ਭਾਈ, ਪਿੰਟੂ ਢੀਂਗਡ਼ਾ ਐੱਮ. ਸੀ. ਤਲਵੰਡੀ ਭਾਈ, ਅਸ਼ੋਕ ਸੱਚਰ ਪ੍ਰਧਾਨ ਪੈਟਰੋਲੀਅਮ ਐਸੋਸੀਏਸ਼ਨ ਫਰੀਦਕੋਟ, ਤੀਰਥ ਸਿੰਘ ਮਾਹਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ, ਯਾਦਵਿੰਦਰ ਸਿੰਘ ਬਾਜਵਾ ਡੀ. ਐੱਸ. ਪੀ. ਫਰੀਦਕੋਟ, ਅਸ਼ਵਨੀ ਗਿਰਧਰ ਜਨਰਲ ਸਕੱਤਰ ਬੀ. ਜੇ. ਪੀ. ਮੁਕਤਸਰ, ਡਾ. ਅਮਰਜੀਤ ਕੌਰ ਗਿੱਲ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਕਾਂਗਰਸ ਫਿਰੋਜ਼ਪੁਰ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾਡ਼, ਮਨਜੀਤ ਸਿੰਘ ਭੁੱਚੋਕਾ, ਐੱਮ. ਸੀ. ਜਤਿੰਦਰ ਸਿੰਘ ਘਾਲ੍ਹੀ, ਪ੍ਰਧਾਨ ਜਗਸੀਰ ਸਿੰਘ ਗਿੱਲ, ਪਰਮਿੰਦਰ ਸਿੰਘ ਬੌਬੀ ਬਰਾਡ਼ (ਬਰਾਡ਼ ਫਿਲਿੰਗ ਸਟੇਸ਼ਨ ਮੁੱਦਕੀ), ਸਮਾਜ-ਸੇਵੀ ਬਲਵਿੰਦਰ ਸਿੰਘ ਖੁਰਮੀ (ਖੁਰਮੀ ਜਿਊਲਰਜ਼ ਮੁੱਦਕੀ), ਸਰਪੰਚ ਬਲਦੇਵ ਸਿੰਘ ਚੰਦਡ਼੍ਹ, ਗੁਰਦਿਆਲ ਸਿੰਘ ਸਰਪੰਚ ਪਿੰਡ ਫਿੱਡੇ, ਸੱਜਣ ਸਿੰਘ ਸਾ. ਸਰਪੰਚ ਚੰਦਡ਼੍ਹ, ਚਰਨਜੀਤ ਸਿੰਘ ਚੰਦਡ਼੍ਹ, ਐੱਮ. ਸੀ. ਰੋਸ਼ਨ ਲਾਲ ਮਨਚੰਦਾ, ਐੱਮ. ਸੀ. ਲੱਕੀ ਮਨਚੰਦਾ, ਸਾ. ਬਲਾਕ ਪ੍ਰਧਾਨ ਕਮਲ ਕੁਮਾਰ ਅਗਰਵਾਲ, ਸ਼ਹਿਰੀ ਪ੍ਰਧਾਨ ਬਲਵੀਰ ਸਿੰਘ ਸੇਖੋਂ, ਐਡਵੋਕੇਟ ਸੂਬਾ ਸਿੰਘ ਸੇਖੋਂ, ਕਲੱਬ ਪ੍ਰਧਾਨ ਜੋਗਿੰਦਰ ਸਿੰਘ ਸੰਧੂ (ਛਿੰਦਾ), ਸ਼ੀਤਲ ਕੁਮਾਰ ਅਗਰਵਾਲ, ਪ੍ਰਧਾਨ ਰਵਿੰਦਰ ਕੁਮਾਰ ਗਰਗ, ਸਤੀਸ਼ ਕੁਮਾਰ ਅਗਰਵਾਲ, ਸੰਦੀਪ ਗਰਗ, ਭਾਰਤ ਭੂਸ਼ਨ ਸੋਨੂੰ, ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਭਾਰਤ ਭੂਸ਼ਨ ਗੁਪਤਾ, ਐੱਮ. ਸੀ. ਮੰਗਲ ਸਿੰਘ, ਐੱਮ. ਸੀ. ਤਰਨਦੀਪ ਰਾਜੂ, ਐੱਮ. ਸੀ. ਜੋਗਿੰਦਰ ਸਿੰਘ ਕਲਸੀ, ਪ੍ਰਧਾਨ ਬਲਵਿੰਦਰ ਸਿੰਘ ਬਰਾਡ਼, ਸਾ. ਐੱਮ. ਸੀ. ਗੁਰਜੰਟ ਸਿੰਘ ਬਾਸੀ, ਜਸਪਾਲ ਸਿੰਘ ਬਿੱਟੂ ਸੰਘਾ ਵਾਡ਼ਾ ਭਾਈ, ਗਗਨਦੀਪ ਗਰਗ, ਨੀਰਜ ਗਰਗ, ਜਸਵੰਤ ਸਿੰਘ ਮੱਲ੍ਹਾ, ਸੁਖਦੀਪ ਸਿੰਘ ਬਰਾਡ਼ ਨੰਬਰਦਾਰ ਮੁੱਦਕੀ, ਪ੍ਰਧਾਨ ਲੱਕੀ ਸ਼ਰਮਾ, ਬਲਜੀਤ ਸਾਗਰ, ਮਨਜੀਤ ਰਖੇਜਾ, ਜੱਸੀ ਮਨਚੰਦਾ, ਫਕੀਰ ਚੰਦ ਅਗਰਵਾਲ, ਰਾਮ ਕੁਮਾਰ ਅਗਰਵਾਲ, ਨਰੇਸ਼ ਕੁਮਾਰ ਅਗਰਵਾਲ, ਜਸਵੰਤ ਸਿੰਘ ਭੈਲ, ਅਮਰਜੀਤ ਮੰਡਵਾਲਾ, ਜੋਗਿੰਦਰ ਸਿੰਘ ਭੁੱਚੋਕਾ, ਵਰਿੰਦਰ ਕੁਮਾਰ ਸ਼ਰਮਾ, ਠੇਕੇਦਾਰ ਸੁਖਮੰਦਰ ਸਿੰਘ ਗੱਬਰ ਆਦਿ ਇਲਾਕੇ ਦੇ ਪਤਵੰਤਿਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਵ. ਜੱਸਪਾਲ ਚਾਵਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹੰਸ ਰਾਜ ਚਾਵਲਾ, ਵਿਜੇ ਕੁਮਾਰ ਚਾਵਲਾ, ਸੁਰਿੰਦਰ ਕੁਮਾਰ ਚਾਵਲਾ, ਗੌਤਮ ਚਾਵਲਾ, ਹਰੀਸ਼ ਚਾਵਲਾ, ਰੋਹਿਤ ਚਾਵਲਾ ਅਤੇ ਸਮੂਹ ਚਾਵਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Related News