ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾ ਨੇ ਭਰਾ 'ਤੇ ਚਲਾਈ ਗੋਲੀ

8/29/2020 11:50:14 AM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਕੋਟਲਾ ਰਾਏਕਾ ਵਿਖੇ ਮਾਮੂਲੀ ਝਗੜੇ ਨੂੰ ਲੈ ਕੇ ਸਕੇ ਭਰਾ ਵੱਲੋਂ ਆਪਣੇ ਭਰਾ ’ਤੇ ਗੋਲੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਘਾ ਪੁਰਾਣਾ ਪੁਲਸ ਨੇ ਜਸਵੀਰ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਸਕੇ ਭਰਾ ਜਸਕਰਨ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਸਵੀਰ ਸਿੰਘ ਪੁੱਤਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਅਤੇ ਉਸ ਦੇ ਭਰਾ ਦੀ ਆਪਸੀ ਸਹਿਮਤੀ ਨਾਲ ਘਰ ਦੀ ਵੰਡ ਹੋਈ ਸੀ।

ਜਦੋਂ ਉਸਦਾ ਭਰਾ ਜਸਕਰਨ ਸਿੰਘ ਜਨਰੇਟਰ ਨਾਲ ਲੱਗੀ ਤੇਲ ਵਾਲੀ ਟੈਂਕੀ ਦੀ ਭੰਨਤੋੜ ਕਰ ਰਿਹਾ ਸੀ ਤਾਂ ਮੈਂ ਉਸ ਨੂੰ ਰੋਕਿਆ, ਜਿਸ ’ਤੇ ਮੇਰੇ ਭਰਾ ਨੇ ਗੁੱਸੇ 'ਚ ਆ ਕੇ ਆਪਣੀ 32 ਬੋਰ ਪਿਸਤੌਲ ਨਾਲ ਗੋਲੀ ਚਲਾਈ, ਜਿਸ ’ਤੇ ਮੈਂ ਉਥੋਂ ਭੱਜ ਕੇ ਜਾਨ ਬਚਾਈ ਅਤੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Babita

Content Editor Babita