ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਮਲੋਟ ਦਾ ਇਹ ਇਲਾਕਾ, ਫ਼ੈਲੀ ਦਹਿਸ਼ਤ
Sunday, Jun 14, 2026 - 07:49 PM (IST)
ਮਲੋਟ (ਜੁਨੇਜਾ)- ਥਾਣਾ ਸਦਰ ਮਲੋਟ ਵਿਖੇ ਅਮਨ ਕਾਨੂੰਨ ਦੀ ਹਾਲਤ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਝੌਰੜ ਪਿੰਡ ਵਿਖੇ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਅਜੇ ਨਿਬੜਿਆ ਨਹੀਂ ਅੱਜ ਸ਼ਾਮ ਨੂੰ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ। ਸ਼ਾਮ ਨੂੰ ਪਿੰਡ ਮਲੋਟ ਦੇ ਕਿਲਾ ਪੱਤੀ ਇਲਾਕੇ ਵਿਚ ਆਰ. ਓ. ਵਾਲੀ ਗਲੀ 'ਚ ਹੋਏ ਇਕ ਝਗੜੇ ਦੌਰਾਨ ਗੋਲ਼ੀ ਚੱਲਣ ਕਾਰਨ, ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੰਨੂ ਨਾਮਕ ਨੌਜਵਾਨ ਪਿੰਡ ਮਲੋਟ 'ਚ ਕਿਰਾਏ ’ਤੇ ਰਹਿੰਦਾ ਸੀ।
ਇਹ ਵੀ ਪੜ੍ਹੋ: ਗ੍ਰੀਸ ਤੋਂ ਮੰਦਭਾਗੀ ਖ਼ਬਰ! ਪਰਿਵਾਰ ਨਾਲ ਘੁੰਮਣ ਨਿਕਲੇ ਜਲੰਧਰ ਦੇ ਵਿਅਕਤੀ ਨਾਲ ਵਾਪਰ ਗਿਆ ਭਾਣਾ
ਉਸ ਦਾ ਆਪਣੇ ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਤਕਰਾਰ ਵਧਣ ’ਤੇ ਦੋਵੇਂ ਧਿਰਾਂ ਵਿਚਾਲੇ ਤਣਾਅ ਵੱਧ ਗਿਆ ਅਤੇ ਆਪਣੇ-ਆਪਣੇ ਹਮਾਇਤੀ ਮੌਕੇ 'ਤੇ ਸੱਦ ਲਏ। ਇਸ ਝਗੜੇ ਦੌਰਾਨ ਰਾਜਕਰਨ ਪੁੱਤਰ ਹਰਮੇਸ਼ ਸਿੰਘ ਵਾਸੀ ਕਿਲਾ ਪੱਤੀ ਦੇ ਪੱਟ ਵਿੱਚ ਗੋਲ਼ੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਜ਼ਿਆਦਾ ਖ਼ੂਨ ਵਹਿਣ ਕਾਰਨ ਡਾਕਟਰਾਂ ਨੇ ਉਸ ਨੂੰ ਅਗਲੇ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ। ਇਸ ਮਾਮਲੇ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈ ਹੈ। ਜਿਸ ਵਿਚ ਇਕ ਨੌਜਵਾਨ ਹੱਥ ਵਿਚ ਪਿਸਤੌਲ ਚੁੱਕ ਕਿ ਸ਼ਰੇਆਮ ਵੰਗਾਰ ਰਿਹਾ ਹੈ। ਉਧਰ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅੱਧੀ ਰਾਤੀਂ ਭਾਖੜਾ ਨਹਿਰ 'ਤੇ ਪੁੱਜੀ ਵਿਆਹੁਤਾ, ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ, ਸਾਰੇ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
