ਮੱਖੂ ''ਚ ਰਾਤ ਵੇਲੇ ਚੱਲੀਆਂ ਗੋਲੀਆਂ, ਬਾਬਾ ਸਰੂਪ ਸਿੰਘ ਦੇ ਪੁੱਤਰ ਦੀ ਕਾਰ ''ਤੇ ਹੋਈ ਫਾਇਰਿੰਗ

05/12/2022 9:07:04 AM

ਮੱਖੂ (ਵਾਹੀ) : ਪਹਿਲਾਂ ਹੀ ਅਪਰਾਧਿਕ ਗਤੀਵਿਧੀਆਂ ਲਈ ਚਰਚਾ ਵਿਚ ਰਹਿੰਦਾਂ ਮੱਖੂ ਸ਼ਹਿਰ ਇੱਕ ਵਾਰ ਚਰਚਾ ਵਿਚ ਹੈ। ਬੀਤੀ ਰਾਤ 10 ਵਜੇ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੇ ਪੁੱਤਰ ਬਾਬਾ ਗੁਰਪ੍ਰੀਤ ਸਿੰਘ ਦੀ ਕਾਰ 'ਤੇ ਮਖੂ ਵਿਖੇ ਗੋਲੀਆਂ ਦਾਗੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਗੁਰਪ੍ਰੀਤ ਸਿੰਘ ਸੇਵਾਦਾਰ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਚੰਡੀਗੜ੍ਹ ਵਾਲੇ ਬੀਤੀ ਰਾਤ ਕਾਹਨੂੰਵਾਨ ਤੋਂ ਆਪਣੇ ਸਾਥੀਆਂ ਸਮੇਤ ਫਿਰੋਜ਼ਪੁਰ ਦੇ ਕਸਬਾ ਮਮਦੋਟ ਜਾ ਰਹੇ ਸਨ ਤਾਂ ਮੱਖੂ ਵਿਖੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਦੇ ਬਿਲਕੁਲ ਨਾਲ ਸਥਿਤ ਢਾਬੇ 'ਤੇ ਖਾਣਾ ਖਾਣ ਲਈ ਰੁਕੇ।

ਇਹ ਵੀ ਪੜ੍ਹੋ : 'ਸਰਕਾਰੀ ਘਰ' ਛੱਡਣ ਦੇ ਮੂਡ 'ਚ ਨਹੀਂ ਪੰਜਾਬ ਦੇ ਸਾਬਕਾ ਮੰਤਰੀ ਤੇ ਵਿਧਾਇਕ   

ਉਹ ਜਿਉਂ ਹੀ ਢਾਬੇ ਦੇ ਅੰਦਰ ਗਏ ਤਾਂ ਪਿਛੋਂ ਇਕ ਦੋ ਮਿੰਟਾਂ ਵਿੱਚ ਹੀ ਉਨ੍ਹਾਂ ਦੀ ਗੱਡੀ 'ਤੇ ਫਾਇਰਿੰਗ ਕੀਤੀ ਗਈ। ਜੇਕਰ ਗੱਡੀ ਸਵਾਰ ਗੱਡੀ ਵਿੱਚ ਹੁੰਦੇ ਤਾਂ ਜਾਨੀ ਨੁਕਸਾਨ ਸੰਭਵ ਸੀ। ਗੋਲੀਆਂ ਚਲਾਉਣ ਵਾਲੇ 2 ਮੋਟਰਸਾਈਕਲ ਸਵਾਰ ਫਾਇਰਿੰਗ ਉਪਰੰਤ ਫ਼ਰਾਰ ਹੋ ਗਏ। ਪੁਲਸ ਥਾਣਾ ਮੱਖੂ ਦੇ ਮੁਲਾਜ਼ਮਾਂ ਨੇ ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਣ 'ਤੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ : CM ਮਾਨ ਦੀ ਲੀਡਰਾਂ ਤੇ ਅਫ਼ਸਰਾਂ ਨੂੰ ਸਿੱਧੀ ਚਿਤਾਵਨੀ, ਦਿੱਤਾ 31 ਮਈ ਤੱਕ ਦਾ ਸਮਾਂ ਨਹੀਂ ਤਾਂ...

ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਬਾਬਿਆਂ ਦਾ ਕਿਸੇ ਹਰਮਨਜੀਤ ਸਿੰਘ ਬਾਜਵਾ ਨਾਲ ਝਗੜਾ ਚੱਲ ਰਿਹਾ ਹੈ ਅਤੇ ਇਨ੍ਹਾਂ ਵੱਲੋਂ ਉਨ੍ਹਾਂ 'ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਪਰ ਅਸਲ ਮਾਮਲੇ ਅਤੇ ਗੋਲੀਆਂ ਚਲਾਉਣ ਵਾਲੇ ਸ਼ੱਕੀਆਂ ਦਾ ਪਤਾ ਲਗਾਉਣ ਲਈ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।         
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ                                                       


Babita

Content Editor

Related News