ਗੁਆਂਢੀ ਨੇ ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ, ਦਿਓਰ-ਭਰਜਾਈ ਕੀਤੇ ਗੰਭੀਰ ਜ਼ਖਮੀ (ਵੀਡੀਓ)

Saturday, Aug 12, 2017 - 04:43 PM (IST)

ਲੁਧਿਆਣਾ (ਨਰਿੰਦਰ ਮਹੇਂਦਰੂ)— ਲੁਧਿਆਣਾ ਦੇ ਜਸਵੰਤ ਨਗਰ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਰੰਜਿਸ਼ ਦੇ ਚੱਲਦੇ ਇਕ ਵਿਅਕਤੀ ਨੇ ਆਪਣੇ ਗੁਆਂਢੀ ਪਰਿਵਾਰ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੌਰਾਨ ਦਿਓਰ-ਭਰਜਾਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਡੀ. ਐੱਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਰਿਵਾਰ ਮੁਤਾਬਕ ਦੋਸ਼ੀ ਨੇ ਕਰੀਬ ਛੇ ਫਾਇਰ ਕੀਤੇ। ਜ਼ਖਮੀ ਵਿਅਕਤੀ ਦੀ ਮਾਂ ਨੇ ਕਿਹਾ ਕਿ ਗੁਆਂਢੀ ਨੇ ਪਹਿਲਾਂ ਛਰੇ ਵਾਲੇ ਬੰਦੂਕ ਚਲਾਈ ਅਤੇ ਫਿਰ ਦੋਨਾਲੀ ਨਾਲ ਫਾਇਰ ਕੀਤੇ। ਊਸ਼ਾ ਰਾਣੀ ਨੇ ਦੱਸਿਆ ਕਿ ਇਸ ਹਮਲੇ ਵਿਚ ਉਸ ਦੀ ਨੂੰਹ ਦੀ ਲੱਤ 'ਤੇ ਗੋਲੀ ਲੱਗੀ, ਜਦੋਂ ਕਿ ਉਸ ਦੇ ਪੁੱਤਰ ਦੇ ਮੋਢੇ 'ਤੇ ਗੋਲੀ ਲੱਗੀ। 
ਏ. ਡੀ. ਸੀ. ਪੀ. ਰਤਨ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀ ਸਤੀਸ਼ ਕੁਮਾਰ ਨੇ ਗੋਲੀਆਂ ਚਲਾਈਆਂ, ਜਿਸ ਵਿਚ ਇਹ ਦੋਵੇਂ ਦਿਓਰ-ਭਰਜਾਈ ਜ਼ਖਮੀ ਹੋਏ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ, ਜਦ ਕਿ ਪੁਲਸ ਨੇ ਉਸ ਦੇ ਭਰਾ ਨੂੰ ਹਿਰਾਸਤ ਵਿਚ ਲੈ ਲਿਆ।


Related News