ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ

Monday, May 16, 2022 - 09:19 AM (IST)

ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ

ਕਪੂਰਥਲਾ (ਚੰਦਰ) : ਕਪੂਰਥਲਾ ਦੇ ਪਿੰਡ ਬੂਟ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਕਬੱਡੀ ਮੈਚ ਦੌਰਾਨ ਗੋਲੀਆਂ ਚੱਲ ਗਈਆਂ। ਇਸ ਫਾਇਰਿੰਗ ਦੌਰਾਨ 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਬੂਟ 'ਚ ਧਾਰਮਿਕ ਮੇਲੇ ਦੌਰਾਨ ਕਬੱਡੀ ਦਾ ਮੈਚ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਦਰਦਨਾਕ : ਭਿਆਨਕ ਹਾਦਸੇ ਦੌਰਾਨ ਦੂਰ ਤੱਕ ਹਵਾ 'ਚ ਉੱਛਲਿਆ ਬਜ਼ੁਰਗ ਜੋੜਾ, ਦੇਖਣ ਵਾਲਿਆਂ ਦੇ ਕੰਬ ਗਏ ਦਿਲ

ਇਸ ਦੌਰਾਨ ਅਮਨਦੀਪ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਪਿੰਡ ਤਲਵਨ, ਜਲੰਧਰ ਅਤੇ ਵਿਸਾਖਾ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਅਮਨਦੀਪ ਸਿੰਘ ਦੇ ਨਾਲ ਉਸ ਦੇ ਸਾਥੀਆਂ ਨੇ ਵਿਸਾਖਾ ਸਿੰਘ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਵਿਸਾਖਾ ਸਿੰਘ ਦੇ ਨਾਲ ਅਮਨਦੀਪ ਸਿੰਘ ਨੂੰ ਵੀ ਗੋਲੀ ਲੱਗ ਗਈ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ 45 ਡਿਗਰੀ ਤਾਪਮਾਨ ਨੇ ਝੁਲਸਾ ਛੱਡੇ ਲੋਕ, ਹੀਟਅਪ ਹੋਣ ਕਾਰਨ ਸੜਨ ਲੱਗੇ ਟਰਾਂਸਫਾਰਮਰ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਹੈੱਡ ਕੁਆਰਟਰ ਜਸਬੀਰ ਸਿੰਘ, ਐੱਸ. ਐੱਚ. ਏ. ਸਿਟੀ ਸੁਰਜੀਤ ਸਿੰਘ ਅਤੇ ਪੀ. ਸੀ. ਆਰ. ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਸਬੰਧੀ ਪੁਲਸ ਨੇ ਕੁੱਝ ਨੌਜਵਾਨਾਂ ਨੂੰ ਰਾਊਂਡ ਅਪ ਵੀ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News