ਫਿਰੋਜ਼ਪੁਰ ''ਚ ਵੱਡੀ ਵਾਰਦਾਤ, ਆਈਸਕ੍ਰੀਮ ਨੂੰ ਲੈ ਕੇ ਚੱਲੀਆਂ ਗੋਲ਼ੀਆਂ

Thursday, Oct 26, 2023 - 05:49 PM (IST)

ਫਿਰੋਜ਼ਪੁਰ ''ਚ ਵੱਡੀ ਵਾਰਦਾਤ, ਆਈਸਕ੍ਰੀਮ ਨੂੰ ਲੈ ਕੇ ਚੱਲੀਆਂ ਗੋਲ਼ੀਆਂ

ਫਿਰੋਜ਼ਪੁਰ (ਵੈੱਬ ਡੈਸਕ, ਕੁਮਾਰ) : ਫਿਰੋਜ਼ਪੁਰ ਵਿਖੇ ਆਈਸਕ੍ਰੀਮ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲ਼ੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਫਿਰੋਜ਼ਪੁਰ ਸ਼ਹਿਰ ਦੀ ਮੱਲਵਾਲ ਰੋਡ 'ਤੇ ਸਥਿਤ ਗਿਆਨੀ ਆਈਸਕ੍ਰੀਮ ਪਾਰਲਰ 'ਤੇ ਗੋਲ਼ੀਆਂ ਚੱਲੀਆਂ, ਜਿਸ 'ਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਜ਼ਖ਼ਮੀਆਂ 'ਚੋਂ ਇਕ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਮਾਮਲਾ ਫਿਰੋਜ਼ਪੁਰ ਦੇ ਮੱਲਵਾਲ ਰੋਡ ਦਾ ਹੈ ਜਿੱਥੇ ਇਕ ਆਈਸਕ੍ਰੀਮ ਪਾਰਲਰ 'ਤੇ ਗਾਹਕ ਆਪਣੇ ਪਰਿਵਾਰ ਸਣੇ ਆਈਸਕ੍ਰੀਮ ਖਾਣ ਆਇਆ ਸੀ। ਗਾਹਕ ਨੇ ਆਈਸਕ੍ਰੀਮ ਦਾ ਆਰਡਰ ਦਿੱਤਾ ਪਰ ਆਰਡਰ ਲੱਗਣ ਵਿੱਚ 15 ਮਿੰਟ ਦੇਰੀ ਹੋ ਗਈ। ਜਿਸ ਕਰਕੇ ਤੈਸ਼ ਵਿੱਚ ਆਏ ਗਾਹਕ ਨੇ ਆਈਸਕ੍ਰੀਮ ਪਾਰਲਰ ਦੇ ਮਾਲਕ 'ਤੇ ਗੋਲ਼ੀ ਚਲਾ ਦਿੱਤੀ। ਉਸ ਤੋਂ ਬਾਅਦ  ਪਾਰਲਰ ਦੇ ਮਾਲਕ ਵੱਲੋਂ ਵੀ ਗਾਹਕ ਤੇ ਉਸਦੇ ਪਰਿਵਾਰ 'ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ ਵਿਚ ਆਈਸਕ੍ਰੀਮ ਪਾਰਲਰ ਮਾਲਕ ਖੁਸ਼ਪ੍ਰੀਤ ਚੌਧਰੀ ਅਤੇ ਆਈਸਕ੍ਰੀਮ ਲੈਣ ਆਏ ਵਿਅਕਤੀ ਦੀ ਪਤਨੀ ਕੀਰਤੀ ਖੰਨਾ ਗੋਲ਼ੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਆਈਸਕ੍ਰੀਮ ਪਾਰਲਰ ਮਾਲਕ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰਕੇ ਉਸਨੂੰ ਅੱਗੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਔਰਤਾਂ 'ਚ ਬ੍ਰੈਸਟ ਕੈਂਸਰ ਨੂੰ ਲੈ ਕੇ ਨਵਾਂ ਅਧਿਐਨ, ਸਾਹਮਣੇ ਆਇਆ ਹੈਰਾਨੀਜਨਕ ਤੱਥ

ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਦੋ ਪਿਸਤੌਲ ਵੀ ਜਬਤ ਕੀਤੇ ਗਏ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਲਈ ਨੇੜੇ-ਤੇੜੇ ਦੀ ਸੀਸੀਟੀਵੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਫ਼ਿਲਹਾਲ ਗਾਹਕ ਤੇ ਉਸਦੇ ਪਰਿਵਾਰ ਅਤੇ ਆਈਸਕ੍ਰੀਮ ਪਾਰਲਰ ਮਾਲਕ ਸਬੰਧੀ ਵਧੇਰੇ ਜਾਣਕਾਰੀ ਦੀ ਉਡੀਕ ਹੈ।

ਇਹ ਵੀ ਪੜ੍ਹੋ : ਡਾ. ਓਬਰਾਏ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Harnek Seechewal

Content Editor

Related News