ਲੁਧਿਆਣਾ : ਪਾਰਟੀ 'ਚ ਗੋਲੀ ਚੱਲਣ ਦੌਰਾਨ ਵਿਅਕਤੀ ਦੀ ਮੌਤ, ਇਕ ਗ੍ਰਿਫਤਾਰ (ਵੀਡੀਓ)

Saturday, Sep 14, 2019 - 12:51 PM (IST)

ਲੁਧਿਆਣਾ (ਰਿਸ਼ੀ, ਜਗਰੂਪ) : ਇੱਥੇ ਇਕ ਰੇਸਤਰਾਂ 'ਚ ਬੀਤੀ ਦੇਰ ਰਾਤ ਜਨਮਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਸੀ. ਐਮ. ਸੀ. ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਉਰਫ ਪੱਪੂ ਵਲੋਂ ਪਵੇਲੀਅਨ ਮਾਲ 'ਚ ਜਨਮਦਿਨ ਦੀ ਪਾਰਟੀ ਰੱਖੀ ਗਈ ਸੀ।

ਇਸ ਪਾਰਟੀ 'ਚ ਪੱਪੂ ਦੇ ਦੋਸਤ ਮਨਜੀਤ ਸਿੰਘ ਸਮੇਤ ਜਗਦੀਪ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਬਿੰਦੀ ਵੀ ਮੌਜੂਦ ਸਨ। ਪਾਰਟੀ ਦੌਰਾਨ ਰਾਤ ਦੇ ਕਰੀਬ 12 ਵਜੇ ਪੱਪੂ ਦੇ ਤਿੰਨਾਂ ਦੋਸਤਾਂ ਦਾ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਹੱਥੋਪਾਈ ਦੌਰਾਨ ਜਸਵਿੰਦਰ ਸਿੰਘ ਉਰਫ ਬਿੰਦੀ ਨੇ ਮਨਜੀਤ ਸਿੰਘ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਮਨਜੀਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਫਿਲਹਾਲ ਪੁਲਸ ਨੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਵਾਰਦਾਤ 'ਚ ਵਰਤਿਆ ਰਿਵਾਲਵਰ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।


author

Babita

Content Editor

Related News