ਦਸੂਹਾ 'ਚ ਹੋਈ ਵੱਡੀ ਵਾਰਦਾਤ, ਬਾਈਕ ਸ਼ੋਅਰੂਮ 'ਚ ਚੱਲੀ ਗੋਲ਼ੀ, ਇਕ ਮਕੈਨਿਕ ਦੀ ਹੋਈ ਮੌਤ

Tuesday, Jan 30, 2024 - 06:13 AM (IST)

ਦਸੂਹਾ 'ਚ ਹੋਈ ਵੱਡੀ ਵਾਰਦਾਤ, ਬਾਈਕ ਸ਼ੋਅਰੂਮ 'ਚ ਚੱਲੀ ਗੋਲ਼ੀ, ਇਕ ਮਕੈਨਿਕ ਦੀ ਹੋਈ ਮੌਤ

ਦਸੂਹਾ (ਝਾਵਰ, ਨਾਗਲਾ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲੱਗਣ ਚੌਂਕ ਦਸੂਹਾ ਨਜ਼ਦੀਕ ਸਥਿਤ ਬਜਾਜ ਏਜੰਸੀ 'ਚ ਗੋਲੀ ਚੱਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜੋ ਕਿ ਉੱਥੇ ਕੰਮ ਕਰਦੇ ਇਕ ਮਕੈਨਿਕ ਦੀ ਛਾਤੀ ਵਿੱਚ ਜਾ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਉਡਰਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਅਤੇ ਐੱਸ.ਐੱਚ.ਓ. ਹਰਪ੍ਰੇਮ ਸਿੰਘ ਭਾਰੀ ਪੁਲਸ ਫੋਰਸ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ ਤੇ ਉਨਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। 

ਇਹ ਵੀ ਪੜ੍ਹੋ- ਲੁੱਟ ਦੀ ਵਾਰਦਾਤ ਦਾ ਜਾਇਜ਼ਾ ਲੈਣ ਗਏ ASI ਸਣੇ 3 'ਤੇ ਚੜ੍ਹੀ ਤੇਜ਼ ਰਫ਼ਤਾਰ ਇੰਡੈਵਰ, ਇਕ ਦੀ ਹੋਈ ਮੌਤ

ਗੋਲੀ ਚੱਲਣ ਦੀ ਘਟਨਾ ਨਾਲ ਸਾਰੇ ਸ਼ਹਿਰ ਵਿੱਚ ਹਫੜਾ ਦਫੜੀ ਮਚ ਗਈ ਹੈ। ਗੋਲੀ ਰਿਵਾਲਵਰ ਨਾਲ ਚਲਾਈ ਗਈ ਦੱਸੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਡੀ.ਐੱਸ.ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜਨਸਭਾ ਦੌਰਾਨ ਟੁੱਟ ਗਈ ਸਟੇਜ, ਕਈ ਆਗੂ ਡਿੱਗ ਕੇ ਹੋਏ ਜ਼ਖ਼ਮੀ, ਦੇਖੋ ਵੀਡੀਓ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News