ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੇ ਮਾਮਲੇ ''ਚ ਆਇਆ ਨਵਾਂ ਮੋੜ, ਪੁਲਸ ਤੇ ਗੈਂਗਸਟਰਾਂ ''ਚ ਚੱਲੀਆਂ ਗੋਲ਼ੀਆਂ
Wednesday, Aug 02, 2023 - 11:19 PM (IST)
ਅੰਮ੍ਰਿਤਸਰ (ਸੰਜੀਵ) : ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰਨ ਦਾ ਮਾਮਲਾ ਹਾਈਟੈੱਕ ਡਰਾਮਾ ਸਾਬਤ ਹੋਇਆ ਹੈ। ਥਾਣਾ ਕੰਬੋਅ ਦੀ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ 10 ਲੋਕਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ’ਤੇ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਭਰਾ ਜਸਕੀਰਤ ਸਿੰਘ ਲਾਲਾ ਖੁਦ ਉਸ ਕਾਰ 'ਚ ਬੈਠ ਕੇ ਇਕੱਠੇ ਸੈਰ ਕਰਨ ਨਿਕਲਿਆ ਸੀ। ਫਰਜ਼ੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਪੁਲਸ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਕੈਨੇਡਾ ਦੇ PM ਟਰੂਡੋ 18 ਸਾਲ ਬਾਅਦ ਪਤਨੀ ਸੋਫੀ ਤੋਂ ਹੋਣਗੇ ਵੱਖ, ਇੰਸਟਾਗ੍ਰਾਮ 'ਤੇ ਕੀਤਾ ਬ੍ਰੇਕਅੱਪ ਦਾ ਐਲਾਨ
ਜਸਕੀਰਤ ਦੇ ਨਾਲ ਗਏ ਲੋਕਾਂ ਨਾਲ ਝਗੜਾ ਹੋ ਗਿਆ ਅਤੇ ਪਥਰਾਅ ਦੌਰਾਨ ਗੱਡੀ ਦੀ ਭੰਨ੍ਹ-ਤੋੜ ਕੀਤੀ ਗਈ ਅਤੇ ਹਵਾਈ ਫਾਈਰਿੰਗ ਵੀ ਕੀਤੀ ਗਈ। ਫਿਲਹਾਲ ਥਾਣਾ ਕੰਬੋਅ ਦੀ ਪੁਲਸ ਨੇ ਸ਼ਮਸ਼ੇਰ ਸਿੰਘ ਸ਼ੇਰਾ, ਜਸਕੀਰਤ ਸਿੰਘ, ਮਨਦੀਪ ਸਿੰਘ, ਸ਼ੇਰਾ ਅਤੇ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਪੁਲਸ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਇਹ ਵੀ ਪੜ੍ਹੋ : ਫਿੱਚ ਨੇ ਘਟਾਈ ਅਮਰੀਕਾ ਦੀ ਕ੍ਰੈਡਿਟ ਰੇਟਿੰਗ, ਜਾਣੋ ਦੁਨੀਆ 'ਚ ਕਿੱਥੇ ਖੜ੍ਹਾ ਹੈ ਭਾਰਤ
ਪੁਲਸ ਦਾ ਕੀ ਕਹਿਣਾ ਹੈ?
ਥਾਣਾ ਕੰਬੋਅ ਦੇ ਏ. ਐੱਸ. ਆਈ. ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਪੁਲਸ ਪਾਰਟੀ ਨਾਲ ਪਿੰਡ ਬੱਲ ਕਲਾਂ ਨੂੰ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਮਸ਼ੇਰ ਸਿੰਘ ਸ਼ੇਰਾ ਤੇ ਮਨਦੀਪ ਸਿੰਘ ਆਪਣੀ ਕਾਰ ਪੀ ਬੀ 03 ਈ ਬੀ 7733 'ਚ ਜਸਕੀਰਤ ਸਿੰਘ ਅਤੇ ਸ਼ੇਰਾ ਨੂੰ ਆਪਣੇ ਨਾਲ ਲੈ ਗਿਆ। ਆਉਂਦੇ ਸਮੇਂ ਦੋਵਾਂ ਵਿਚਾਲੇ ਝੜਪ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਕਾਫੀ ਹੰਗਾਮਾ ਕੀਤਾ ਅਤੇ ਕ੍ਰੇਟਾ ਕਾਰ ਦੀ ਭੰਨ੍ਹ-ਤੋੜ ਵੀ ਕੀਤੀ, ਜਿਸ ਤੋਂ ਬਾਅਦ ਰਾਣਾ ਕੰਦੋਵਾਲੀਆ ਦੇ ਭਰਾ ਨੇ ਝੂਠੀ ਕਹਾਣੀ ਬਣਾ ਕੇ ਆਪਣੇ-ਆਪ ਨੂੰ ਗੰਨ ਪੁਆਇੰਟ ’ਤੇ ਅਗਵਾ ਕਰਨ ਦਾ ਰੌਲ਼ਾ ਪਾਇਆ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦੋਸ਼ੀ ਠਹਿਰਾਇਆ ਪਰ ਜਦੋਂ ਥਾਣਾ ਕੰਬੋਅ ਦੇ ਇੰਚਾਰਜ ਮਨਮੀਤ ਸਿੰਘ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਦਾ ਪਰਦਾ ਖੋਲ੍ਹ ਦਿੱਤਾ। ਮਨਮੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8