ਭਾਰਤੀ ਖੇਤਰ ’ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ

Tuesday, Apr 11, 2023 - 08:04 PM (IST)

ਭਾਰਤੀ ਖੇਤਰ ’ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ

ਤਰਨਤਾਰਨ/ਝਬਾਲ (ਰਮਨ, ਨਰਿੰਦਰ) : ਭਾਰਤੀ ਖੇਤਰ 'ਚ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਭਾਰਤੀ ਖੇਤਰ ਵਿੱਚ ਪਾਕਿਸਤਾਨੀ ਡਰੋਨ ਨੇ ਮੁੜ ਦਸਤਕ ਦੇ ਦਿੱਤੀ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਜੀ-20 ਸੈਰ-ਸਪਾਟਾ ਬੈਠਕ ਆਯੋਜਿਤ ਕਰਨ ਦੇ ਫ਼ੈਸਲੇ 'ਤੇ ਜਤਾਇਆ 'ਇਤਰਾਜ਼'

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਹੱਦ ਦੀ ਬੀ.ਓ.ਪੀ. ਨੌਸ਼ਹਿਰਾ ਢਾਲਾ 'ਚ ਬੀਤੀ ਰਾਤ 10.58 ਵਜੇ ਪਾਕਿਸਤਾਨੀ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਥੇ ਤਾਇਨਾਤ ਬੀ. ਐੱਸ. ਐੱਫ. ਦੀ 71 ਬਟਾਲੀਅਨ ਹਰਕਤ 'ਚ ਆ ਗਈ। ਉਨ੍ਹਾਂ ਵੱਲੋਂ ਡਰੋਨ ਨੂੰ ਖਦੇੜਨ ਲਈ ਕਰੀਬ 6 ਰੌਂਦ ਫਾਇਰਿੰਗ ਵੀ ਕੀਤੀ ਗਈ। ਇਸ ਦੌਰਾਨ 2 ਮਿੰਟ ਬਾਅਦ 11 ਵਜੇ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ।

ਇਹ ਵੀ ਪੜ੍ਹੋ : ਯੁਗਾਂਡਾ 'ਚ ਬੋਲੇ ਜੈਸ਼ੰਕਰ- G20 'ਚ 'ਗਲੋਬਲ ਸਾਊਥ' ਦੀਆਂ ਚਿੰਤਾਵਾਂ ਨੂੰ ਰੱਖੇਗਾ ਭਾਰਤ

ਇਸ ਸਬੰਧੀ ਡੀ. ਐੱਸ. ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਥਾਣਾ ਸਰਾਏ ਅਮਾਨਤ ਖਾਂ ਅਤੇ ਬੀ.ਐੱਸ.ਐੱਫ਼. ਵੱਲੋਂ ਇਲਾਕੇ ਨੂੰ ਸੀਲ ਕਰਦਿਆਂ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News