ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਆਗੂ ਨੂੰ ਪੁੱਤਰ ਨੇ ਮਾਰੀ ਗੋਲੀ, ਪੀ. ਜੀ. ਆਈ. ਰੈਫਰ
Monday, Feb 01, 2021 - 09:55 AM (IST)
ਬਲਾਚੌਰ (ਜ. ਬ., ਬੈਂਸ) : ਬਲਾਚੌਰ ਦੇ ਪਿੰਡ ਮਹਿੰਦੀਪੁਰ ਦੇ ਵਸਨੀਕ ਅਤੇ ਲੋਕ ਇਨਸਾਫ ਪਾਰਟੀ ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੂੰ ਉਸ ਦੀ ਲਾਈਸੈਂਸੀ ਬੰਦੂਕ ਨਾਲ ਉਸ ਦੇ ਹੀ ਨੌਜਵਾਨ ਪੁੱਤਰ ਵਲੋਂ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੰਭੀਰ ਜ਼ਖਮੀ ਜਸਪਾਲ ਸਿੰਘ ਭਾਟ ਨੂੰ ਇੱਥੋਂ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ, ਜਿੱਥੋ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ।
ਇਹ ਵੀ ਪੜ੍ਹੋ : 'ਕਿਸਾਨੀ ਅੰਦੋਲਨ' ਦੇ ਹੱਕ 'ਚ ਇਸ ਪਿੰਡ ਨੇ ਲਿਆ ਅਹਿਮ ਫ਼ੈਸਲਾ, ਬਣਾਈ ਗਈ ਵਿਸ਼ੇਸ਼ ਕਮੇਟੀ
ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਬਲਾਚੌਰ ਤਰਲੋਚਨ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਆਪਣੇ ਪੋਤੇ ਦੀ ਕੁੱਟ-ਮਾਰ ਕਰ ਰਿਹਾ ਸੀ। ਮੌਕੇ ’ਤੇ ਮੌਜੂਦ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਤੈਸ਼ ’ਚ ਆ ਕੇ ਬੰਦੂਕ ਨਾਲ ਗੋਲੀ ਮਾਰ ਕੇ ਆਪਣੇ ਪਿਤਾ ਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਮੋਟਰਸਾਈਕਲ ਸਵਾਰਾਂ ਨੂੰ ਘੜੀਸਦੀ ਲੈ ਗਈ ਗੱਡੀ
ਸੂਚਨਾ ਮਿਲਦੇ ਹੀ ਘਟਨਾ ਸਥਾਨ ’ਤੇ ਪੁੱਜੀ ਪੁਲਸ ਪਾਰਟੀ ਨੇ ਜਸਪਾਲ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੰਦੂਕ ਨੂੰ ਆਪਣੇ ਕਬਜ਼ੇ ’ਚ ਲੈ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ SC ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਵੱਲੋਂ ਲਿਖੇ ਨੋਟ ’ਚ 12 ਬੋਰ ਦੀ ਬੰਦੂਕ ਨੂੰ ਸਾਫ ਕਰਦਿਆਂ ਗੋਲੀ ਚਲਾਉਣ ਦੇ ਕੀਤੇ ਜ਼ਿਕਰ ਨੇ ਇਸ ਕੇਸ ਨੂੰ ਦੂਜੇ ਮੋੜ ’ਤੇ ਲੈ ਆਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਗੋਲੀ ਵੱਜਣ ਕਾਰਣ ਜਸਪਾਲ ਸਿੰਘ ਆਪਣੇ ਪੁੱਤਰ ਦੀ ਦਹਿਸ਼ਤ ਤੋਂ ਬੁਰੀ ਤਰ੍ਹਾਂ ਨਾਲ ਡਰ ਗਿਆ ਹੈ ਅਤੇ ਉਹ ਉਸ ਨੂੰ ਇਸ ਕੇਸ ’ਚ ਬਚਾਉਣ ਦੇ ਨਾਲ-ਨਾਲ ਖੁਦ ਨੂੰ ਵੀ ਆਪਣੇ ਪੁੱਤਰ ਤੋਂ ਬਚਾ ਰਿਹਾ ਹੈ।
ਨੋਟ : ਕਲਯੁਗ ਦੇ ਇਸ ਸਮੇਂ 'ਚ ਰਿਸ਼ਤਿਆਂ ਦੇ ਹੋ ਰਹੇ ਘਾਣ ਬਾਰੇ ਦਿਓ ਆਪਣੀ ਰਾਏ