ਫਗਵਾੜਾ : ਹਮਲਾਵਰਾਂ ਨੇ ਘਰ ''ਚ ਵੜ ਕੇ ਕੀਤੇ ਫਾਇਰ

02/03/2018 7:46:11 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਪਿੰਡ ਹਰਦਾਸਪੁਰ 'ਚ ਪ੍ਰਵਾਸੀ ਭਾਰਤੀ ਵੱਲੋਂ ਆਪਣਾ ਮਕਾਨ ਖਾਲੀ ਕਰਵਾਉਣ ਲਈ ਲਿਆਂਦੇ ਕੁਝ ਵਿਅਕਤੀਆਂ ਵੱਲੋਂ ਕੀਤੇ ਹਵਾਈ ਫਾਇਰਾਂ ਕਾਰਨ ਇਕ ਵਿਅਕਤੀ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਾ ਹੈ। ਜਿਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਹੈ।
PunjabKesari
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਪੁੱਤਰ ਭਗਤ ਸਿੰਘ ਜੋ ਕੈਨੇਡਾ 'ਚ ਰਹਿੰਦਾ ਹੈ, ਦਾ ਪਿੰਡ 'ਚ ਇਕ ਮਕਾਨ ਸੀ, ਜਿਸ ਦੀ ਦੇਖਭਾਲ ਲਈ ਜਿੰਦਰਪਾਲ ਪੁੱਤਰ ਬਿਹਾਰੀ ਲਾਲ ਨੂੰ ਕਰੀਬ 30 ਸਾਲ ਤੋਂ ਮਕਾਨ ਦਿੱਤਾ ਹੋਇਆ ਸੀ। ਤਰਲੋਚਨ ਸਿੰਘ ਨੇ ਜਦੋਂ ਜਿੰਦਰਪਾਲ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਤਾਂ ਜਿੰਦਰਪਾਲ ਨੇ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ, ਜਿਸ ਦਾ ਜਿੰਦਰ ਦੇ ਹੱਕ 'ਚ ਸਟੇਅ ਹੋ ਗਿਆ। ਫਿਰ ਤਰਲੋਚਨ ਸਿੰਘ ਨੇ ਮਕਾਨ ਖਾਲੀ ਕਰਵਾਉਣ ਲਈ ਸਰਬਜੀਤ ਸਿੰਘ ਉਰਫ਼ ਬੱਬੂ ਨਾਲ ਗੱਲਬਾਤ ਕੀਤੀ ਅਤੇ ਤਲਵੰਡੀ ਸਾਬੋ ਤੋਂ ਕੁਝ ਬੰਦੇ ਬੁਲਾ ਕੇ ਘਰ ਦਾ ਦਰਵਾਜ਼ਾ ਭੰਨਿਆ ਅਤੇ ਘਰ 'ਚ ਦਾਖ਼ਲ ਹੋ ਗਏ ਅਤੇ ਆਪਣੇ ਨਾਲ ਲਿਆਂਦੀ ਬਲੈਰੋ ਗੱਡੀ 'ਚ ਸਾਮਾਨ ਲੱਦਣ ਲੱਗੇ ਤਾਂ ਜਿੰਦਰ ਦੇ ਭਤੀਜੇ ਅਮਨਦੀਪ ਸਿੰਘ ਨੇ ਇਸ ਨੂੰ ਰੋਕਿਆ ਤਾਂ ਉਨ੍ਹਾਂ ਹਵਾਈ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਅਮਨਦੀਪ ਦੀਆਂ ਲੱਤਾਂ ਅਤੇ ਬਾਹਾਂ 'ਚ ਸ਼ਰੇ ਲੱਗੇ ਅਤੇ ਉਹ ਜ਼ਖਮੀ ਹੋ ਗਿਆ।
PunjabKesari
ਪੁਲਸ ਚੌਕੀ ਚਹੇੜੂ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ 'ਚ ਟੀਮ ਨੇ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਅਤੇ ਲਖਵੀਰ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਕਤ ਹਮਲਵਾਰਾਂ ਕੋਲੋਂ ਦੋ ਰਾਈਫ਼ਲਾਂ ਡਬਲ ਬੈਰਲ, ਇਕ ਕੱਟਾ ਦੇਸੀ, 8 ਜ਼ਿੰਦਾ ਕਾਰਤੂਸ, 5 ਖੋਲ ਕਾਰਤੂਸ, ਇਕ ਐਕਟਿਵਾ, ਮੋਟਰਸਾਈਕਲ, ਫਰਿਜ, ਸਿਲੰਡਰ, 6 ਕਿਰਪਾਨਾਂ, ਇਕ ਨੇਜ਼ਾ, ਇਕ ਸਫ਼ਾਰੀ ਗੱਡੀ ਬਰਾਮਦ ਕੀਤੀ ਹੈ।


Related News